ਪਿਓ ਕੋਲੋਂ ਨਾ ਜਰਿਆ ਗਿਆ ਮਾਸੂਮ ਧੀ ਦਾ ਵਿਛੋੜਾ, ਭੈਣ ਨੂੰ ਵੀਡੀਓ ਭੇਜ ਜੋ ਕਾਰਾ ਕੀਤਾ, ਉੱਡੇ ਸਭ ਦੇ ਹੋਸ਼

Wednesday, Oct 05, 2022 - 12:10 PM (IST)

ਪਿਓ ਕੋਲੋਂ ਨਾ ਜਰਿਆ ਗਿਆ ਮਾਸੂਮ ਧੀ ਦਾ ਵਿਛੋੜਾ, ਭੈਣ ਨੂੰ ਵੀਡੀਓ ਭੇਜ ਜੋ ਕਾਰਾ ਕੀਤਾ, ਉੱਡੇ ਸਭ ਦੇ ਹੋਸ਼

ਸਾਹਨੇਵਾਲ (ਜ.ਬ.) : ਆਪਣੀ ਪਤਨੀ ਨਾਲ ਚੱਲ ਰਹੇ ਘਰੇਲੂ ਝਗੜੇ ਅਤੇ 2 ਸਾਲਾ ਮਾਸੂਮ ਬੱਚੀ ਦੇ ਮੋਹ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਏ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਮੌਕੇ ਤੋਂ 2 ਖ਼ੁਦਕੁਸ਼ੀ ਨੋਟ ਅਤੇ ਮ੍ਰਿਤਕ ਵੱਲੋਂ ਆਪਣੀ ਭੈਣ ਨੂੰ ਭੇਜੀ ਗਈ ਵੀਡੀਓ ਵੀ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਦੀਪਕ ਜੈਕਬ (33) ਪੁੱਤਰ ਬਾਬੂ ਲਾਲ ਜੈਕਬ ਵਾਸੀ ਸੀ. ਐੱਮ. ਸੀ. ਕਾਲੋਨੀ, ਨਜ਼ਦੀਕ ਹੁੰਦਲ ਚੌਂਕ, ਲੁਧਿਆਣਾ ਦੇ ਰੂਪ ’ਚ ਹੋਈ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੇ ਪਿਤਾ ਬਾਬੂ ਲਾਲ ਜੈਕਬ ਨੇ ਦੱਸਿਆ ਕਿ ਦੀਪਕ ਦਾ ਵਿਆਹ ਕਰੀਬ 4 ਸਾਲ ਪਹਿਲਾਂ ਰੇਲਵੇ ਕਾਲੋਨੀ ਨਜ਼ਦੀਕ ਜਗਰਾਓਂ ਪੁਲ, ਲੁਧਿਆਣਾ ਦੀ ਰਹਿਣ ਵਾਲੀ ਸੁਮਨ ਨਾਲ ਹੋਇਆ ਸੀ, ਜਿਨ੍ਹਾਂ ਦੇ 2 ਸਾਲ ਬਾਅਦ ਬੱਚੀ ਏਂਜਲ ਪੈਦਾ ਹੋਈ। ਪਿਛਲੇ ਕੁੱਝ ਸਮੇਂ ਤੋਂ ਦੋਵੇਂ ਪਤੀ-ਪਤਨੀ ਵਿਚਕਾਰ ਆਪਸੀ ਝਗੜਾ ਰਹਿੰਦਾ ਸੀ, ਜਿਸ ਸਬੰਧੀ ਸੁਮਨ ਨੇ ਵੂਮੈਨ ਸੈੱਲ ’ਚ ਸ਼ਿਕਾਇਤ ਦਿੱਤੀ ਸੀ।

ਇਹ ਵੀ ਪੜ੍ਹੋ : ਡੇਰਾਬੱਸੀ ਤੋਂ ਵੱਡੀ ਖ਼ਬਰ : ਦੁਸਹਿਰਾ ਮਨਾਉਣ ਲਈ ਗਰਾਊਂਡ 'ਚ ਰੱਖੇ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼

ਲਗਭਗ 2 ਮਹੀਨੇ ਪਹਿਲਾਂ ਆਪਸੀ ਰਾਜ਼ੀਨਾਮੇ ਤੋਂ ਬਾਅਦ ਸੁਮਨ ਵਾਪਸ ਘਰ ਆ ਗਈ। ਕੁੱਝ ਸਮਾਂ ਠੀਕ ਰਿਹਾ, ਫਿਰ ਇਕ ਮਹੀਨਾ ਪਹਿਲਾਂ ਸੁਮਨ ਗੁੱਸੇ ਹੋ ਕੇ ਬੱਚੀ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਦੀਪਕ ਆਪਣੀ ਬੱਚੀ ਏਂਜਲ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਬਿਨਾਂ ਰਹਿ ਨਹੀਂ ਸਕਦਾ ਸੀ। ਇਸੇ ਮਾਨਸਿਕ ਪਰੇਸ਼ਾਨੀ ਅਤੇ ਦਬਾਅ ਕਾਰਨ ਬੀਤੀ 3 ਅਕਤੂਬਰ ਦੀ ਦੇਰ ਰਾਤ ਕਰੀਬ 11 ਵਜੇ ਉਸ ਨੇ ਘਰ ’ਚ ਪਹਿਲੀ ਮੰਜ਼ਿਲ ’ਤੇ ਬਣੇ ਆਪਣੇ ਕਮਰੇ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਦੀਪਕ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਦੀਪਕ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਜਮਾਲਪੁਰ ਪੁਲਸ ਨੇ ਬਾਬੂ ਲਾਲ ਜੈਕਬ ਦੇ ਬਿਆਨਾਂ ’ਤੇ ਦੀਪਕ ਦੀ ਪਤਨੀ ਸੁਮਨ, ਸਾਲੇ ਰਾਹੁਲ, ਸੱਸ ਰਜਨੀ ਅਤੇ ਚਾਚੀ ਸੱਸ ਵੰਦਨਾ ਖ਼ਿਲਾਫ਼ ਦੀਪਕ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਦੁਸਹਿਰੇ ਦੇ ਤਿਓਹਾਰ 'ਤੇ CM ਭਗਵੰਤ ਮਾਨ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ
ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੀ ਭੈਣ ਨੂੰ ਭੇਜੀ
ਆਪਣੀ ਮਾਸੂਮ ਬੱਚੀ ਤੋਂ ਦੂਰ ਰਹਿਣ ਕਾਰਨ ਮਾਨਸਿਕ ਪੀੜਾ ਝੱਲਣ ਲਈ ਮਜਬੂਰ ਹੋਏ ਦੀਪਕ ਜੈਕਬ ਨੇ ਸੋਮਵਾਰ ਦੀ ਦੇਰ ਰਾਤ ਫ਼ਾਹਾ ਲਾਉਣ ਤੋਂ ਪਹਿਲਾਂ ਇਕ ਵੀਡੀਓ ਬਣਾਈ, ਜਿਸ ’ਚ ਉਸ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਦੇ ਉਸ ਨੇ ਨਾਂ ਲਏ ਅਤੇ ਫਿਰ ਇਹ ਵੀਡੀਓ ਆਪਣੀ ਭੈਣ ਨੂੰ ਭੇਜ ਦਿੱਤੀ। ਇੱਥੇ ਹੀ ਬੱਸ ਨਹੀਂ, ਦੀਪਕ ਨੇ 2 ਖ਼ੁਦਕੁਸ਼ੀ ਨੋਟ ਵੀ ਲਿਖੇ। ਥਾਣਾ ਪੁਲਸ ਨੇ ਵੀਡੀਓ ਅਤੇ ਖ਼ੁਦਕੁਸ਼ੀ ਨੋਟ ਕਬਜ਼ੇ ’ਚ ਲੈ ਲਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਦੁਸਹਿਰਾ ਮੇਲੇ 'ਚ ਪੁਖ਼ਤਾ ਸੁਰੱਖਿਆ ਪ੍ਰਬੰਧ, ਚੱਪੇ-ਚੱਪੇ 'ਤੇ ਮੌਜੂਦ ਰਹੇਗੀ ਪੁਲਸ
ਮਾਂ ਸੌਂਦੀ ਸੀ ਕੋਲ ਪਰ ਮੌਤ ਤੋਂ ਪਹਿਲਾਂ ਝਗੜਾ ਕਰਕੇ ਹੇਠਾਂ ਭੇਜਿਆ
ਜਾਣਕਾਰੀ ਅਨੁਸਾਰ ਦੀਪਕ ਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਉਸ ਦਾ ਪੂਰਾ ਖਿਆਲ ਰੱਖਦਾ ਸੀ। ਇਹੀ ਕਾਰਨ ਸੀ ਕਿ ਦੀਪਕ ਦੀ ਮਾਂ ਉਸ ਦਾ ਧਿਆਨ ਰੱਖਣ ਲਈ ਉਸ ਦੇ ਕਮਰੇ ’ਚ ਸੌਂਦੀ ਸੀ ਪਰ ਸੋਮਵਾਰ ਦੀ ਰਾਤ ਉਸ ਨੇ ਫ਼ਾਹਾ ਲੈਣ ਤੋਂ ਪਹਿਲਾਂ ਝਗੜਾ ਕੀਤਾ ਅਤੇ ਭੰਨ-ਤੋੜ ਕਰ ਆ ਕੇ ਆਪਣੀ ਮਾਂ ਨੂੰ ਜ਼ਬਰਦਸਤੀ ਹੇਠਾਂ ਵਾਲੇ ਕਮਰੇ ’ਚ ਭੇਜ ਦਿੱਤਾ ਅਤੇ ਖ਼ੁਦ ਕਥਿਤ ਰੂਪ ’ਚ ਖ਼ੁਦਕੁਸ਼ੀ ਕਰ ਲਈ। ਜਦੋਂ ਕੁੱਝ ਦੇਰ ਬਾਅਦ ਪਰਿਵਾਰ ਨੇ ਮੁੜ ਦੀਪਕ ਦੇ ਕਮਰੇ ’ਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਅੰਦਰ ਤੋਂ ਬੰਦ ਸੀ, ਜਿਸ ਨੂੰ ਗੁਆਂਢੀਆਂ ਦੀ ਛੱਤ ਤੋਂ ਕਿਸੇ ਤਰ੍ਹਾਂ ਦਾਖ਼ਲ ਹੋ ਕੇ ਖੋਲ੍ਹਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News