3 ਬੱਚਿਆਂ ਦੇ ਪਿਓ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ, ਖ਼ੌਫਨਾਕ ਦ੍ਰਿਸ਼ ਦੇਖ ਪਤਨੀ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ

06/17/2021 3:18:45 PM

ਲੁਧਿਆਣਾ (ਜ.ਬ.) : ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਇਲਾਕੇ ’ਚ ਆਰਥਿਕ ਤੰਗੀ ਨਾਲ ਜੂਝ ਰਹੇ 27 ਸਾਲਾ ਇਕ ਨੌਜਵਾਨ ਨੇ ਆਪਣੀ ਮਾਂ ਦੀ ਸਾੜ੍ਹੀ ਨਾਲ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੋਨੂੰ ਚੌਧਰੀ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ, ਜੋ ਆਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ। ਪੁਲਸ ਨੇ ਰੀਮਾ ਦੀ ਸ਼ਿਕਾਇਤ ’ਤੇ ਧਾਰਾ-174 ਤਹਿਤ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੈਪਟਨ-ਸਿੱਧੂ ਨੂੰ ਹਾਈਕਮਾਨ ਨੇ ਕੀਤਾ ਤਲਬ, 20 ਜੂਨ ਨੂੰ ਸੋਨੀਆ ਗਾਂਧੀ ਨਾਲ ਹੋਵੇਗੀ ਮੁਲਾਕਾਤ

PunjabKesari

ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੋਨੂੰ ਇਕ ਛੱਤ ਹੇਠਾਂ ਪਰਿਵਾਰ ਸਮੇਤ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਮੰਗਲਵਾਰ ਸ਼ਾਮ ਨੂੰ ਕੰਮ ਤੋਂ ਮੁੜਨ ਤੋਂ ਬਾਅਦ ਸੋਨੂ ਖਾਣਾ ਖਾ ਕੇ ਮਾਤਾ-ਪਿਤਾ ਦੇ ਕਮਰੇ ਵਿਚ ਅਰਾਮ ਕਰਨ ਚਲਾ ਗਿਆ। ਕਾਫੀ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਹ ਹੇਠਾਂ ਨਾ ਆਇਆ ਤਾਂ ਰੀਮਾ ਉਸ ਨੂੰ ਦੇਖਣ ਲਈ ਰਾਤ ਲਗਭਗ 1.30 ਵਜੇ ਉੱਪਰ ਗਈ। ਜਿਉਂ ਹੀ ਉਸ ਨੇ ਕਮਰੇ ਵਿਚ ਕਦਮ ਰੱਖਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

ਇਹ ਵੀ ਪੜ੍ਹੋ : 'ਈ-ਕਾਰਡਾਂ' ਰਾਹੀਂ ਨਿੱਜੀ ਹਸਪਤਾਲ 'ਚ ਇਲਾਜ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ, ਜਾਰੀ ਹੋਏ ਇਹ ਹੁਕਮ

ਸੋਨੂੰ ਪੱਖੇ ਦੀ ਹੁੱਕ ਨਾਲ ਬੰਨ੍ਹੀ ਮਾਂ ਦੀ ਸਾੜ੍ਹੀ ਨਾਲ ਲਟਕ ਰਿਹਾ ਸੀ ਅਤੇ ਉਸ ਦੇ ਸਾਹ ਚੱਲ ਰਹੇ ਸਨ। ਉਸ ਨੇ ਰੌਲਾ ਪਾ ਕੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜਗਾਇਆ। ਫ਼ਾਹੇ ਤੋਂ ਉਤਾਰ ਕੇ ਸੋਨੂੰ ਨੂੰ ਦਰੇਸੀ ਗਰਾਊਂਡ ਨੇੜੇ ਰਾਮ ਚੈਰੀਟੇਬਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਲਗਭਗ 2.30 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਸਵੇਰੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ : 'ਰਵਨੀਤ ਬਿੱਟੂ' ਨੂੰ SC ਕਮਿਸ਼ਨ ਵੱਲੋਂ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਜਾਂਚ ਵਿਚ ਇਹ ਸਾਹਮਣੇ ਆਇਆ ਕਿ ਸੋਨੂੰ ਪੈਸਿਆਂ ਲਈ ਪਰੇਸ਼ਾਨ ਸੀ ਪਰ ਪੁਲਸ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਰੀਮਾ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਆਰਥਿਕ ਤੰਗੀ ਕਾਰਨ ਉਸ ਦਾ ਪਤੀ ਇੰਨਾ ਵੱਡਾ ਕਦਮ ਚੁੱਕੇਗਾ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News