ਨੌਜਵਾਨ ਨੇ ਫਾਹਾ ਲੈ ਕੇ ਖਤਮ ਕੀਤੀ ਜੀਵਨ ਲੀਲਾ

Wednesday, May 13, 2020 - 04:15 PM (IST)

ਨੌਜਵਾਨ ਨੇ ਫਾਹਾ ਲੈ ਕੇ ਖਤਮ ਕੀਤੀ ਜੀਵਨ ਲੀਲਾ

ਲਹਿਰਾ ਮੁਹੱਬਤ (ਮਨੀਸ਼) : ਪਿੰਡ ਲਹਿਰਾ ਬੇਗਾ ਦੇ ਇੱਕ ਨੌਜਵਾਨ ਵਲੋਂ ਲੰਘੀ ਰਾਤ ਆਪਣੇ ਖੇਤ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਲਖਵੀਰ ਸਿੰਘ ਪੁੱਤਰ ਮੇਘ ਸਿੰਘ (24) ਵਾਸੀ ਲਹਿਰਾ ਬੇਗਾ ਜੋ ਕਿ ਮੱਝਾਂ ਦਾ ਵਪਾਰ ਕਰਦਾ ਸੀ, ਬੀਤੀ ਸ਼ਾਮ ਮ੍ਰਿਤਕ ਲਖਵੀਰ ਸਿੰਘ ਨੇ ਆਪਣੇ ਖੇਤ ਜਾ ਕੇ ਡੇਕ ਦੇ ਦਰੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਸੂਤਰਾਂ ਮੁਤਾਬਕ ਲੰਘੇ ਦੋ ਮਹੀਨਿਆਂ ਤੋਂ ਮੱਝਾਂ ਦੇ ਵਪਾਰ ਦਾ ਕੰਮ ਠੱਪ ਹੋਣ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮਿਤ੍ਰਕ ਦੇ ਪਰਿਵਾਰ ਕੋਲ ਦੋ ਕਿੱਲੇ ਜ਼ਮੀਨ ਦੱਸੀ ਜਾ ਰਹੀ ਹੈ ਅਤੇ ਆਰਥਿਕ ਤੌਰ 'ਤੇ ਵੀ ਠੀਕ ਸਨ। ਭੁੱਚੋ ਚੌਂਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਤਹਿਤ ਮੁਲਾਜ਼ਮਾਂ ਨੇ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਪੋਸਟ ਮਾਰਟਮ ਲਈ ਬਠਿੰਡਾ ਭੇਜ ਦਿੱਤਾ ਹੈ।
 


author

Babita

Content Editor

Related News