ਨਸ਼ਾ ਤਸਕਰੀ ’ਚ ਫੜ੍ਹੇ ਨੌਜਵਾਨ ਨੂੰ 15 ਸਾਲ ਦੀ ਕੈਦ
Tuesday, Mar 19, 2024 - 01:04 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਨਸ਼ਾ ਤਸਕਰੀ ਦੇ ਦੋਸ਼ ’ਚ ਫੜ੍ਹੇ ਗਏ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 15 ਸਾਲ ਦੀ ਕੈਦ ਅਤੇ 1.5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਦੀ ਪਛਾਣ ਸੈਕਟਰ-38ਏ ਦੇ ਰਹਿਣ ਵਾਲੇ ਰਿੱਕੀ ਦੇ ਰੂਪ ਵਿਚ ਹੋਈ ਹੈ। ਦਾਇਰ ਮਾਮਲੇ ਤਹਿਤ ਕਰੀਬ 5 ਸਾਲ ਪਹਿਲਾਂ ਸੈਕਟਰ-9 ਥਾਣਾ ਪੁਲਸ ਨੇ ਮੁਲਜ਼ਮ ਤੋਂ ਬਰਾਮਦ ਹੋਏ ਪਾਬੰਦੀਸ਼ੁਦਾ ਟੀਕਿਆਂ ਦੇ ਦੋਸ਼ ’ਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ।
ਸੈਕਟਰ-39 ਥਾਣਾ ਪੁਲਸ ਏਰੀਏ ਵਿਚ ਗਸ਼ਤ ਕਰ ਰਹੀ ਸੀ। ਪੁਲਸ ਟੀਮ ਗਸ਼ਤ ਕਰਦੀ ਹੋਈ ਸੈਕਟਰ-37ਏ ਪਹੁੰਚੀ ਅਤੇ ਗੱਡੀ ਖੜ੍ਹੀ ਕਰ ਕੇ ਵਾਟਰ ਵਰਕਸ ਕੋਲ ਟੀ-ਪੁਆਇੰਟ ’ਤੇ ਨਾਕਾ ਲਾਇਆ। ਪੁਲਸ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ।
ਇਸ ਦੌਰਾਨ ਇਕ ਮੁੰਡਾ ਹੱਥ ’ਚ ਲਿਫ਼ਾਫ਼ਾ ਲੈ ਕੇ ਟੀ-ਪੁਆਇੰਟ ਵਲੋਂ ਪੈਦਲ ਆਉਂਦਾ ਹੋਇਆ ਦਿਖਾਈ ਦਿੱਤਾ। ਨੌਜਵਾਨ ਪੁਲਸ ਨੂੰ ਦੇਖ ਕੇ ਮੁੜ ਗਿਆ ਅਤੇ ਤੇਜ਼ ਕਦਮ ਨਾਲ ਤੁਰਨ ਲੱਗਾ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਕੇ ਲ਼ਿਫਾਫੇ ਨੂੰ ਚੈੱਕ ਕੀਤਾ ਤਾਂ ਲਿਫ਼ਾਫ਼ੇ ’ਚੋਂ ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।