ਪਤਨੀ ਨੂੰ ਲੈਣ ਗਏ ਜਵਾਈ ਦੀ ਸਹੁਰੇ ਘਰ ਕੁੱਟਮਾਰ, ਹਸਪਤਾਲ ਦਾਖ਼ਲ

Tuesday, Sep 12, 2023 - 02:07 PM (IST)

ਪਤਨੀ ਨੂੰ ਲੈਣ ਗਏ ਜਵਾਈ ਦੀ ਸਹੁਰੇ ਘਰ ਕੁੱਟਮਾਰ, ਹਸਪਤਾਲ ਦਾਖ਼ਲ

ਲੁਧਿਆਣਾ (ਰਾਜ) : ਕਪਿਲ ਪਾਰਕ ਇਲਾਕੇ ’ਚ ਪਤਨੀ ਨੂੰ ਉਸ ਦੇ ਮਾਪੇ ਘਰੋਂ ਲਿਜਾਣ ਸਮੇਂ ਸਹੁਰਿਆਂ ਨੇ ਜਵਾਈ ਦੀ ਕੁੱਟਮਾਰ ਕੀਤੀ। ਜ਼ਖਮੀ ਰਵੀ ਕੁਮਾਰ ਹੈ, ਜਿਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਬਾਰੇ ਪੀ. ਏ. ਯੂ. ਥਾਣਾ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਰਵੀ ਦੀ ਮਾਂ ਰਾਮ ਬੇਟੀ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦਾ ਕਰੀਬ 12 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ 3 ਬੱਚੇ ਹਨ।

ਕੁੱਝ ਦਿਨ ਪਹਿਲਾਂ ਪੁੱਤ ਅਤੇ ਨੂੰਹ ’ਚ ਲੜਾਈ ਹੋਈ ਸੀ, ਜਿਸ ਤੋਂ ਬਾਅਦ ਨੂੰਹ ਆਪਣੇ ਮਾਪੇ ਚਲੀ ਗਈ ਸੀ। ਰਵੀ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਰਵੀ ਨੇ ਇਲਾਕੇ ਦੇ ਲੋਕਾਂ ਨੂੰ ਵੀ ਆਪਣੇ ਨਾਲ ਲੈ ਲਿਆ ਸੀ ਤਾਂ ਜੋ ਉਹ ਆਪਣੀ ਪਤਨੀ ਦੇ ਪਰਿਵਾਰ ਨੂੰ ਮਨ੍ਹਾ ਕੇ ਘਰ ਲਿਆ ਸਕੇ ਪਰ ਉਸ ਦੇ ਸਹੁਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਜ਼ਖਮੀ ਰਵੀ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਆਟੋ ’ਚ ਸਿਵਲ ਹਸਪਤਾਲ ਪਹੁੰਚਾਇਆ ਗਿਆ।
 


author

Babita

Content Editor

Related News