ਵੱਡੀ ਖ਼ਬਰ: ਪੰਜਾਬ 'ਚ MLA ਦੇ ਘਰ ਤੋਂ ਬਾਅਦ ਹੁਣ ਇਕ ਹਸਪਤਾਲ 'ਤੇ ਵੀ ED ਦੀ RAID!

Wednesday, Nov 04, 2026 - 02:17 PM (IST)

ਵੱਡੀ ਖ਼ਬਰ: ਪੰਜਾਬ 'ਚ MLA ਦੇ ਘਰ ਤੋਂ ਬਾਅਦ ਹੁਣ ਇਕ ਹਸਪਤਾਲ 'ਤੇ ਵੀ ED ਦੀ RAID!

ਬਾਘਾਪੁਰਾਣਾ (ਅਜੇ): ਆਮ ਆਦਮੀ ਪਾਰਟੀ ਵੱਲੋਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ, ਜਿਸ ਵਿਚ ਮੋਗਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਮੁੜ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਦੌਰਾਨ  ਆਉਣਾ ਦੇ ਘਰ ਮੋਗਾ ਵਿਖੇ ਤੜਕਸਾਰ ਤੋਂ ਈ ਡੀ ਦੀ ਰੇਡ ਚੱਲ ਰਹੀ ਸੀ ਅਤੇ ਉਸ ਤੋਂ ਬਾਘਾਪੁਰਾਣਾ ਦੇ ਮੋਗਾ ਰੋਡ ’ਤੇ ਸਥਿਤ ਅਸ਼ੀਰਵਾਦ ਨਸ਼ਾ ਛੁਡਾਊ ਹਸਪਤਾਲ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਈ.ਡੀ. ਦੀ ਇਸ ਕਾਰਵਾਈ ਨੂੰ ਲੈ ਕੇ ਇਲਾਕੇ ਵਿਚ ਕਾਫ਼ੀ ਚਰਚਾ ਹੈ। ਸੂਤਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਹਸਪਤਾਲ ਦਾ ਸਬੰਧ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਦੇ ਪਤੀ ਡਾ. ਰਾਕੇਸ਼ ਅਰੋੜਾ ਨਾਲ ਹੈ। ਹਾਲਾਂਕਿ ਛਾਪੇਮਾਰੀ ਦੇ ਅਸਲ ਕਾਰਨਾਂ ਅਤੇ ਜਾਂਚ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਸਾਹਮਣੇ ਆਉਣੀ ਬਾਕੀ ਹੈ।


author

Anmol Tagra

Content Editor

Related News