ਪਾਣੀ ਦੇ ਝਗੜੇ ਨੂੰ ਲੈ ਕੇ ਗੁਆਂਢੀਆਂ ਨੇ ਔਰਤ ਨਾਲ ਕੀਤੀ ਕੁੱਟਮਾਰ
Tuesday, Nov 03, 2026 - 03:50 PM (IST)
ਅਬੋਹਰ (ਸੁਨੀਲ) : ਨੇੜਲੇ ਪਿੰਡ ਪੰਚਕੋਸੀ ਵਾਸੀ ਇੱਕ ਔਰਤ ਨੂੰ ਉਸਦੇ ਹੀ ਗੁਆਂਢ 'ਚ ਰਹਿਣ ਵਾਲੇ ਕੁੱਝ ਲੋਕਾਂ ਨੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਉਸ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਉਸਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਅਧੀਨ ਕਮਲੇਸ਼ ਰਾਣੀ ਪਤਨੀ ਬਲਰਾਜ ਨੇ ਦੱਸਿਆ ਕਿ ਉਹ ਘਰ ਵਿੱਚ ਹੀ ਮੁਨਿਆਰੀ ਦੀ ਦੁਕਾਨ ਚਲਾਉਂਦੀ ਹੈ, ਜਦੋਂ ਕਿ ਉਨ੍ਹਾਂ ਦੇ ਗੁਆਂਢੀ ਅਕਸਰ ਆਪਣੇ ਘਰ ਦਾ ਗੰਦਾ ਪਾਣੀ ਉਸਦੀ ਦੁਕਾਨ ਦੇ ਅੱਗੇ ਛੱਡ ਦਿੰਦੇ ਹਨ।
ਇਸ ਦਾ ਉਸਨੇ ਕਈ ਵਾਰ ਵਿਰੋਧ ਕੀਤਾ ਹੈ। ਅੱਜ, ਜਦੋਂ ਗੁਆਂਢੀਆਂ ਨੇ ਉਸਦੀ ਦੁਕਾਨ ਦੇ ਸਾਹਮਣੇ ਦੂਸ਼ਿਤ ਪਾਣੀ ਛੱਡਿਆ ਤਾਂ ਉਸ ਵੱਲੋਂ ਵਿਰੋਧ ਕਰਨ 'ਤੇ ਉਕਤ ਗੁਆਂਢੀ ਗਾਲ੍ਹਾਂ ਕੱਢਣ ਲੱਗੇ। ਜਦੋਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਗੁਆਂਢੀਆਂ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਗੁਆਂਢੀਆਂ ਨੇ ਉਸਦੇ ਪਰਿਵਾਰ ਦੀ ਮਦਦ ਨਾਲ ਉਸਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।
