ਧੀ ਦੇ ਸਹੁਰੇ ਘਰ ''ਚ ਪਿਓ ਦਾ ਕਤਲ ਕਰਨ ਦੇ ਮਾਮਲੇ ''ਚ ਨਵੀਂ ਅਪਡੇਟ! ਜਵਾਈ, ਜੇਠ ਤੇ ਸੱਸ ਗ੍ਰਿਫ਼ਤਾਰ

Sunday, Nov 01, 2026 - 04:07 PM (IST)

ਧੀ ਦੇ ਸਹੁਰੇ ਘਰ ''ਚ ਪਿਓ ਦਾ ਕਤਲ ਕਰਨ ਦੇ ਮਾਮਲੇ ''ਚ ਨਵੀਂ ਅਪਡੇਟ! ਜਵਾਈ, ਜੇਠ ਤੇ ਸੱਸ ਗ੍ਰਿਫ਼ਤਾਰ

ਫਰੀਦਕੋਟ (ਜਗਦੀਸ਼)-ਜ਼ਿਲ੍ਹੇ ਦੇ ਪਿੰਡ ਰਾਮੇਆਣਾ ਨਿਵਾਸੀ ਇਕ ਵਿਅਕਤੀ ਵੱਲੋਂ ਪਤਨੀ ਨਾਲ ਹੋਏ ਝਗੜੇ ਦੇ ਚੱਲਦਿਆਂ ਸਹੁਰੇ ਦੀ ਕੀਤੀ ਗਈ ਕੁੱਟਮਾਰ ਮਗਰੋਂ ਉਸ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਪੁਲਸ ਨੇ ਥਾਣਾ ਜੈਤੋ ਵਿਖੇ ਦਰਜ ਕੀਤੇ ਗਏ ਮੁਕੱਦਮਾ ਨੰਬਰ 244 ਤਹਿਤ ਵਿਆਹੁਤਾ ਦੇ ਪਤੀ ਪ੍ਰਕਾਸ਼ ਸਿੰਘ, ਇਸ ਦੇ ਭਰਾ ਜਗਜੀਤ ਸਿੰਘ ਤੋਂ ਇਲਾਵਾ ਇਹਨਾਂ ਦੀ ਮਾਂ ਛਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਬਾਮੂ ਪੱਤੀ ਦੋਦਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਰਪਾਲ ਸਿੰਘ ਦੇ ਲੜਕੇ ਪੱਪੂ ਸਿੰਘ ਦੇ ਬਿਆਨਾਂ 'ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ: ਸੁੱਤੀ ਪਈ ਧੀ ਦਾ ਕਤਲ ਕਰਨ ਵਾਲੇ ਪਿਓ ਨੇ ਵੀ ਛੱਡੀ ਦੁਨੀਆ! ਹਾਲ ਵੇਖ ਉੱਡੇ ਸਭ ਦੇ ਹੋਸ਼

ਪੱਪੂ ਸਿੰਘ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਸ ਦੀ ਭੈਣ ਜਸਪ੍ਰੀਤ ਕੌਰ ਦਾ 6 ਸਾਲ ਪਹਿਲਾਂ ਪ੍ਰਕਾਸ਼ ਸਿੰਘ ਪੁੱਤਰ ਜੈਲੂ ਸਿੰਘ ਵਾਸੀ ਪਿੰਡ ਰਾਮੇਆਣਾ ਨਾਲ ਵਿਆਹ ਹੋਇਆ ਸੀ। ਜਦੋਂ 27 ਅਕਤੂਬਰ ਨੂੰ ਫੋਨ ਆਇਆ ਕਿ ਉਸ ਦੇ ਪਤੀ ਪ੍ਰਕਾਸ਼ ਸਿੰਘ ਅਤੇ ਜੇਠ ਜਗਜੀਤ ਸਿੰਘ ਨੇ ਉਸ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਹੈ ਇਸ ਲਈ ਤੁਸੀਂ ਮੈਨੂੰ ਪਿੰਡੋਂ ਆ ਕੇ ਲੈ ਜਾਓ। ਉਹ ਉਸ ਦਾ ਪਿਤਾ ਅਤੇ ਪਿਤਾ ਦਾ ਦੋਸਤ ਜਸਪ੍ਰੀਤ ਕੌਰ ਨੂੰ ਪਿੰਡ ਰਾਮੇਆਣਾ ਤੋਂ ਉਸ ਦੀ ਬੇਟੀ ਸਮੇਤ ਆਪਣੇ ਪਿੰਡ ਦੋਦੇ ਲੈ ਆਏ। 

ਇਹ ਵੀ ਪੜ੍ਹੋ: LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ

ਬਿਆਨ ਕਰਤਾ ਨੇ ਦੱਸਿਆ ਕਿ ਜਦੋਂ ਦੋਬਾਰਾ 28 ਅਕਤੂਬਰ ਨੂੰ ਫਿਰ ਜਸਪ੍ਰੀਤ ਕੌਰ ਦੇ ਲੜਕੇ ਨੂੰ ਪਿੰਡ ਰਾਮੇਆਣਾ ਤੋਂ ਲਿਆਉਣ ਲਈ ਬਿਆਨ ਕਰਤਾ ਉਸ ਦਾ ਪਿਤਾ ਕਿਰਪਾਲ ਸਿੰਘ ਅਤੇ ਭੈਣ ਜਸਪ੍ਰੀਤ ਕੌਰ ਪਿਡ ਰਾਮੇਆਣਾ ਗਏ ਅਤੇ ਜਦ ਉਨ੍ਹਾਂ ਨੇ ਜਵਾਈ ਪ੍ਰਕਾਸ਼ ਸਿੰਘ ਨੂੰ ਜਸਪ੍ਰੀਤ ਕੌਰ ਦੇ ਲੜਕੇ ਨੂੰ ਲਿਜਾਣ ਦੀ ਗੱਲ ਆਖੀ ਤਾਂ ਪ੍ਰਕਾਸ਼ ਸਿੰਘ ਨੇ ਪਿਤਾ ਕਿਰਪਾਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਸੱਟਾਂ ਮਾਰੀਆਂ, ਜਿਸ’ਤੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਇਲਾਜ ਦੌਰਾਨ ਉਸ ਦੇ ਪਿਤਾ ਕਿਰਪਾਲ ਸਿੰਘ ਦੀ ਮੌਤ ਹੋ ਗਈ। ਇਨ੍ਹਾਂ ਬਿਆਨਾਂ ’ਤੇ ਸਬੰਧਤ ਥਾਣਾ ਜੈਤੋ ਵਿਖੇ ਉਕਤ ਸਾਰਿਆਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਇੰਸਪੈਕਟਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰਨ ਲਈ ਇਨ੍ਹਾਂ ਤਿੰਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੀ ਕਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ! ਕੈਮਿਸਟਾਂ ਲਈ ਨਵੇਂ ਫਰਮਾਨ ਜਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News