ਦਵਾਈ ਲੈਣ ਪਹੁੰਚੇ ਵਿਅਕਤੀ ਦੀ ਅਚਾਨਕ ਮੌਤ
Tuesday, Nov 03, 2026 - 05:17 PM (IST)
ਬਠਿੰਡਾ (ਪਰਮਿੰਦਰ) : ਸਥਾਨਕ ਪ੍ਰਤਾਪ ਨਗਰ ਮੇਨ ਰੋਡ 'ਤੇ ਦਵਾਈ ਲੈਣ ਪਹੁੰਚੇ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਵਾਈ ਲੈਣ ਲਈ ਪਹੁੰਚੇ ਉਕਤ ਵਿਅਕਤੀ ਦੀ ਅਚਾਨਕ ਸਿਹਤ ਵਿਗੜ ਗਈ ਅਤੇ ਉਹ ਸੜਕ 'ਤੇ ਡਿੱਗ ਪਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਸੁਮਿਤ ਮਾਹੇਸ਼ਵਰੀ ਅਤੇ ਹਿਮਾਂਸ਼ੂ ਚੌਹਾਨ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੇਵਾ ਰਾਮ (45) ਪੁੱਤਰ ਪ੍ਰਭ ਦਿਆਲ ਵਾਸੀ ਗਲੀ ਸੁਰਖਪੀਰ ਰੋਡ ਵਜੋਂ ਹੋਈ ਹੈ।
