ਮਸੇਰੇ ਭਰਾ ਨੇ ਸਾਥੀਆਂ ਨਾਲ ਨੌਜਵਾਨ ''ਤੇ ਕੀਤਾ ਹਮਲਾ, ਹਸਪਤਾਲ ''ਚ ਦਾਖ਼ਲ

Wednesday, Apr 27, 2022 - 11:28 AM (IST)

ਮਸੇਰੇ ਭਰਾ ਨੇ ਸਾਥੀਆਂ ਨਾਲ ਨੌਜਵਾਨ ''ਤੇ ਕੀਤਾ ਹਮਲਾ, ਹਸਪਤਾਲ ''ਚ ਦਾਖ਼ਲ

ਲੁਧਿਆਣਾ (ਰਾਜ) : ਗਿਆਸਪੁਰਾ ਇਲਾਕੇ ਵਿਚ ਕੁੱਝ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਬੋਲ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਕੱਟ-ਵੱਢ ਦਿੱਤਾ। ਨੌਜਵਾਨ ਵੱਲੋਂ ਰੌਲਾ ਪਾਉਣ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੂੰ ਦੇਖ ਕੇ ਹਮਲਾਵਰ ਫ਼ਰਾਰ ਹੋ ਗਏ। ਜ਼ਖਮੀ ਨੌਜਵਾਨ ਜਸਪ੍ਰੀਤ ਸਿੰਘ (27) ਹੈ, ਜੋ ਕਿ ਢੋਲੇਵਾਲ ਦਾ ਰਹਿਣ ਵਾਲਾ ਹੈ। ਉਹ ਲਹੂ-ਲੁਹਾਨ ਹਾਲਤ ਵਿਚ ਕਾਫੀ ਦੇਰ ਤੱਕ ਰੋਡ ’ਤੇ ਤੜਫਦਾ ਰਿਹਾ। ਫਿਰ ਐਂਬੂਲੈਂਸ ਨੂੰ ਬੁਲਾਇਆ ਗਿਆ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਜਾਣਕਾਰੀ ਦਿੰਦੇ ਜੀਜਾ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਜ਼ਖਮੀ ਜਸਪ੍ਰੀਤ ਸਿੰਘ ਉਸ ਦਾ ਸਾਲਾ ਹੈ, ਜੋ ਕਿ ਮੋਗਾ ਦਾ ਰਹਿਣ ਵਾਲਾ ਹੈ। ਉਸ ਦੇ ਆਪਣੇ ਮਸੇਰੇ ਭਰਾ ਦੀ ਪਤਨੀ ਨਾਲ ਸਬੰਧ ਸਨ, ਇਸ ਲਈ ਉਹ ਦੋਵੇਂ ਗਿਆਸਪੁਰਾ ਵਿਚ ਆ ਕੇ ਪਤੀ-ਪਤਨੀ ਬਣ ਕੇ ਇਕੱਠੇ ਰਹਿਣ ਲੱਗ ਗਏ ਸੀ। ਮੰਗਲਵਾਰ ਰਾਤ ਨੂੰ ਜਸਪ੍ਰੀਤ ਸਿੰਘ ਆਪਣੀ ਪਤਨੀ ਨਾਲ ਸਬਜ਼ੀ ਲੈਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਸ ਦਾ ਭਰਾ ਆਪਣੇ ਸਾਥੀਆਂ ਦੇ ਨਾਲ ਆਇਆ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਹਮਲਾਵਰਾਂ ਨੇ ਆਉਂਦੇ ਹੀ ਜਸਪ੍ਰੀਤ ’ਤੇ ਹਮਲਾ ਦਿੱਤਾ ਅਤੇ ਗੰਭੀਰ ਜ਼ਖਮੀ ਕਰਨ ਦੇ ਬਾਅਦ ਮੌਕੇ ’ਤੇ ਫ਼ਰਾਰ ਹੋ ਗਏ।


author

Babita

Content Editor

Related News