ਨਸ਼ੇ ''ਚ ਧੁੱਤ ਨੌਜਵਾਨ ਨੇ ਲਿਆ ਫਾਹਾ
Monday, Jun 25, 2018 - 07:08 PM (IST)
ਨੰਗਲ (ਗੁਰਭਾਗ) : ਥਾਣਾ ਨੰਗਲ ਅਧੀਨ ਪੈਂਦੇ ਪਿੰਡ ਦੌਨਾਲ ਵਿਚ ਇਕ ਨੌਜਵਾਨ ਨੇ ਬੂਟੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਬਲਰਾਮ ਪੁੱਤਰ ਸਵਰਨ ਸਿੰਘ (28) ਦੇ ਤੌਰ 'ਤੇ ਹੋਈ ਹੈ। ਬਲਰਾਮ ਆਪਣੇ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਰਾਮ ਨਸ਼ੇ ਦਾ ਆਦੀ ਸੀ ਤੇ ਬੀਤੀ ਰਾਤ ਉਸਨੇ ਨਸ਼ੇ ਦੀ ਹਾਲਤ ਵਿਚ ਇਹ ਕਦਮ ਚੁੱਕਿਆ ਹੈ ਅਤੇ ਘਰ ਦੇ ਨੇੜੇ ਹੀ ਇਕ ਦਰੱਖਤ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
