ਨਾਕਾ ਤੋੜ ਕੇ ਭੱਜੇ ਸਕਾਰਪੀਓ ਸਵਾਰ, ਨੌਜਵਾਨ ਦੇ ਹੱਥੋਂ ਡਿੱਗਾ ਲਿਫਾਫਾ, ਜਦੋਂ ਪੁਲਸ ਨੇ ਦੇਖਿਆ ਤਾਂ ਉੱਡੇ ਹੋਸ਼

01/23/2022 11:18:17 AM

ਲੁਧਿਆਣਾ (ਰਾਜ) : ਚੋਣਾਂ ਦੇ ਮੱਦੇਨਜ਼ਰ ਕੀਤੀ ਨਾਕਾਬੰਦੀ ਦੌਰਾਨ ਭਾਰਤ ਨਗਰ ਚੌਕ ਕੋਲ ਪੁਲਸ ਨੇ ਇਕ ਸਕਾਰਪੀਓ ਰੋਕੀ ਪਰ ਪੁਲਸ ਨੂੰ ਦੇਖ ਕੇ ਚਾਲਕ ਨਾਕਾ ਤੋੜ ਕੇ ਭੱਜ ਗਏ। ਇਸ ਦੌਰਾਨ ਚਾਲਕ ਦੇ ਨਾਲ ਬੈਠੇ ਨੌਜਵਾਨ ਦੇ ਹੱਥੋਂ ਇਕ ਲਿਫਾਫਾ ਬਾਹਰ ਡਿੱਗ ਗਿਆ, ਜਿਸ ’ਚੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਸ ਨੇ ਸੰਭਾਵਨਾ ਜਤਾਈ ਕਿ ਇਹ ਨਕਦੀ ਚੋਣਾਂ ਵਿਚ ਵਰਤੀ ਜਾਣੀ ਸੀ। ਹਾਲ ਦੀ ਘੜੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕਾਰ ਕਬਜ਼ੇ ਵਿਚ ਲੈ ਕੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਭਾਜਪਾ, ਲੈ ਸਕਦੀ ਹੈ ਇਹ ਫ਼ੈਸਲਾ

ਏ. ਐੱਸ. ਆਈ. ਗੁਰਚਰਨ ਸਿੰਘ ਮੁਤਾਬਕ ਸ਼ਨੀਵਾਰ ਰਾਤ ਨੂੰ ਭਾਰਤ ਨਗਰ ਚੌਕ ਕੋਲ ਲਗਾਏ ਗਏ ਨਾਕੇ ’ਤੇ ਇਕ ਸਫੇਦ ਰੰਗ ਦੀ ਸਕਾਰਪੀਓ ਗੱਡੀ ਪੀ. ਬੀ. 02 ਬੀ. ਐੱਨ. 4545 ਨੂੰ ਰੋਕਿਆ ਗਿਆ। ਗੱਡੀ ਵਿਚ ਸਵਾਰ ਦੋ ਨੌਜਵਾਨਾਂ ਤੋਂ ਜਦੋਂ ਪੁੱਛਗਿੱਛ ਕਰ ਕੇ ਗੱਡੀ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਚਾਲਕ ਨੇ ਗੱਡੀ ਭਜਾ ਲਈ ਅਤੇ ਕਾਰ ਵਿਚ ਜਲਦੀ ਬੈਠਣ ਦੇ ਚੱਕਰ ਵਿਚ ਉਸ ਦੇ ਨਾਲ ਬੈਠੇ ਨੌਜਵਾਨ ਦੇ ਹੱਥੋਂ ਲਿਫਾਫਾ ਬਾਹਰ ਡਿੱਗ ਗਿਆ। ਜਦੋਂ ਲਿਫਾਫਾ ਚੈੱਕ ਕੀਤਾ ਤਾਂ ਉਸ ਦੇ ਅੰਦਰੋਂ 17.90 ਲੱਖ ਰੁਪਏ ਸਨ।

ਇਹ ਵੀ ਪੜ੍ਹੋ : ਵਿਆਹ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਤਿੰਨ ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਪੁਲਸ ਨੇ ਜਦੋਂ ਗੱਡੀ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਗੱਡੀ ਮੋਗਾ ਜ਼ਿਲ੍ਹੇ ਦੇ ਦੌਲੇਵਾਲਾ ਪਿੰਡ ਦੇ ਹੁਸ਼ਿਆਰ ਸਿੰਘ ਦੇ ਨਾਂ ’ਤੇ ਰਜਿਸਟਰਡ ਹੈ। ਦੌਲੇਵਾਲਾ ਪਿੰਡ ਡਰੱਗ ਲਈ ਪੂਰੇ ਪੰਜਾਬ ਵਿਚ ਮਸ਼ਹੂਰ ਹੈ। ਪੁਲਸ ਦੀ ਇਕ ਟੀਮ ਦੌਲੇਵਾਲਾ ਵੀ ਪੁੱਜੀ ਪਰ ਪੁਲਸ ਨੂੰ ਹੁਸ਼ਿਆਰ ਸਿੰਘ ਦੇ ਘਰ ਕੋਈ ਨਹੀਂ ਮਿਲਿਆ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਕਰਨ ਵਾਲੇ ਅਕਾਲੀ ਦਲ ਸੰਯੁਕਤ ਵਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News