ਲੁਧਿਆਣਾ ’ਚ ਸ਼ਰਮਨਾਕ ਘਟਨਾ, ਪਤੰਗ ਦਾ ਲਾਲਚ ਦੇ ਕੇ ਨੌਜਵਾਨ ਨੇ 8 ਸਾਲਾ ਬੱਚੇ ਨਾਲ ਟੱਪੀਆਂ ਹੱਦਾਂ

Sunday, Jan 08, 2023 - 06:34 PM (IST)

ਲੁਧਿਆਣਾ ’ਚ ਸ਼ਰਮਨਾਕ ਘਟਨਾ, ਪਤੰਗ ਦਾ ਲਾਲਚ ਦੇ ਕੇ ਨੌਜਵਾਨ ਨੇ 8 ਸਾਲਾ ਬੱਚੇ ਨਾਲ ਟੱਪੀਆਂ ਹੱਦਾਂ

ਲੁਧਿਆਣਾ (ਰਾਜ) : ਲੁਧਿਆਣਾ ਦੇ ਇਕ ਇਲਾਕੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੱਚਿਆਂ ਨਾਲ ਗਲੀ ਵਿਚ ਖੇਡ ਰਹੇ ਅੱਠ ਸਾਲ ਦੇ ਬੱਚੇ ਨੂੰ ਇਕ ਨੌਜਵਾਨ ਪਤੰਗ ਲੈ ਕੇ ਦੇਣ ਦਾ ਬਹਾਨਾ ਦੇ ਕੇ ਆਪਣੇ ਨਾਲ ਆਪਣੇ ਘਰ ਵਿਚ ਲੈ ਗਿਆ ਅਤੇ ਬੱਚੇ ਨਾਲ ਕੂਕਰਮ ਕੀਤਾ। ਇਸ ਤੋਂ ਉਕਤ ਨੌਜਵਾਨ ਬੱਚੇ ਨੂੰ ਧਮਕੀਆਂ ਦਿੰਦਾ ਹੋਇਆ ਵਾਪਸ ਛੱਡ ਗਿਆ। ਬੱਚੇ ਨੇ ਘਰ ਆ ਕੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਉਧਰ ਥਾਰਾ ਡੇਹਲੋਂ ਦੀ ਪੁਲਸ ਨੇ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਨੌਜਵਾਨ ਪ੍ਰਭਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਜਾਰੀ ਰਹੇਗਾ ਹੱਡ ਚੀਰਵੀਂ ਠੰਡ ਦਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ

ਪੁਲਸ ਸ਼ਿਕਾਇਤ ਵਿਚ ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦਾ ਅੱਠ ਸਾਲਾ ਬੱਚਾ ਪਹਿਲੀ ਜਮਾਤ ਵਿਚ ਪੜ੍ਹਦਾ ਹੈ। ਜੋ ਕਿ ਘਰ ਦੇ ਬਾਹਰ ਗਲੀ ਵਿਚ ਬਾਕੀ ਬੱਚਿਆਂ ਨਾਲ ਖੇਡ ਰਿਹਾ ਸੀ। ਮੁਲਜ਼ਮ ਪ੍ਰਭਜੋਤ ਸਿੰਘ ਉਨ੍ਹਾਂ ਦੇ ਪਿੰਡ ਵਿਚ ਹੀ ਰਹਿੰਦਾ ਹੈ ਜੋ ਕਿ ਉਸ ਦੇ ਬੱਚੇ ਕੋਲ ਆਇਆ ਅਤੇ ਪਤੰਗ ਦਿਵਾਉਣ ਦੇ ਬਹਾਨੇ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ। ਜਿੱਥੇ ਮੁਲਜ਼ਮ ਨੇ ਉਸ ਦੇ ਬੱਚੇ ਨਾਲ ਡਰਾ ਧਮਕਾ ਕੇ ਕੂਕਰਮ ਕੀਤਾ। ਉਸ ਦਾ ਬੇਟਾ ਰੋਂਦਾ ਹੋਇਆ ਘਰ ਆਇਆ, ਜਦੋਂ ਉਨ੍ਹਾਂ ਨੇ ਬੱਚੇ ਤੋਂ ਰੋਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨਾਲ ਗ਼ਲਤ ਕੰਮ ਕੀਤਾ ਹੈ। ਉਧਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਹਾਂਗਕਾਂਗ ਗਈ ਮਜ਼ਦੂਰ ਮਾਪਿਆਂ ਦੀ ਧੀ ਨਾਲ ਵੱਡਾ ਹਾਦਸਾ, ਕੰਮ ਕਰਦਿਆਂ 23ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News