ਆਪਸੀ ਰੰਜਿਸ਼ਬਾਜੀ 'ਚ ਨੌਜਵਾਨਾਂ ਨੇ ਚਲਾਈਆਂ ਗੋਲ਼ੀਆਂ, ਨੌਜਵਾਨ ਗੰਭੀਰ ਜ਼ਖ਼ਮੀ
Wednesday, Nov 09, 2022 - 12:09 AM (IST)

ਸਮਰਾਲਾ : ਦੇਰ ਸ਼ਾਮ ਸਮਰਾਲਾ ਨੇੜਲੇ ਪਿੰਡ ਬਾਲਿਓਂ ਦੇ ਬੱਸ ਅੱਡੇ ਕੋਲ ਇਕ ਮੋਟਰ ਵਰਕਸ਼ਾਪ ਦੇ ਇਸੇ ਪਿੰਡ ਦੇ ਰਹਿਣ ਵਾਲੇ 2 ਨੌਜਵਾਨਾਂ 'ਚ ਕਿਸੇ ਪੁਰਾਣੀ ਰੰਜਿਸ਼ਬਾਜੀ ਕਰਕੇ ਹੋਈ ਤਕਰਾਰ ' ਚ ਇਕ ਨੌਜਵਾਨ ਨੇ ਦੂਜੇ ਨੌਜਵਾਨ 'ਤੇ ਪਿਸਟਲ ਨਾਲ ਤਕਰੀਬਨ 6 ਗੋਲ਼ੀਆਂ ਦਾਗ ਦਿੱਤੀਆਂ। ਇਸ ਘਟਨਾ 'ਚ ਪਿੰਡ ਬਾਲਿਓਂ ਦਾ ਰਹਿਣ ਵਾਲਾ ਦਿਨੇਸ਼ ਭਾਰਦਵਾਜ ਉਰਫ ਬਾਹਮਣ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਲੀਆਂ ਇਸੇ ਪਿੰਡ ਦੇ ਰਹਿਣ ਵਾਲੇ ਸਿੰਮੀ ਨਾਮ ਦੇ ਨੌਜਵਾਨ ਵੱਲੋਂ ਚਲਾਈਆਂ ਗਈਆਂ ਹਨ। ਇਨ੍ਹਾਂ ਦੋਹਾਂ ਨੌਜਵਾਨਾਂ 'ਚ ਆਪਸੀ ਖਹਿਬਾਜ਼ੀ ਪਿਛਲੇ ਕਾਫ਼ੀ ਅਰਸੇ ਤੋਂ ਚਲਦੀ ਆ ਰਹੀ ਹੈ। ਜ਼ਖ਼ਮੀ ਨੌਜਵਾਨ ਨੂੰ 4 ਗੋਲੀਆਂ ਢਿੱਡ ਵਿਚ ਅਤੇ ਇਕ ਬਾਂਹ 'ਤੇ ਵੱਜੀ ਹੈ। ਫਿਲਹਾਲ ਉਸ ਦੇ ਢਿੱਡ 'ਚੋਂ ਗੋਲੀਆਂ ਕੱਢ ਦਿੱਤੀਆਂ ਹਨ ਅਤੇ ਬਾਂਹ ਦੀ ਭਲਕੇ ਸਰਜਰੀ ਹੋਵੇਗੀ। ਉਹ ਲੁਧਿਆਣਾ ਦੇ ਸੀ. ਐੱਮ. ਸੀ. ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਹਮਲਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 3 ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵੰਦੇ ਭਾਰਤ ਐਕਸਪ੍ਰੈੱਸ ਨਾਲ ਹਾਦਸਿਆਂ ਦਾ ਸਿਲਸਿਲਾ ਜਾਰੀ, ਹੁਣ ਔਰਤ ਦੀ ਹੋਈ ਦਰਦਨਾਕ ਮੌਤ
ਸਮਰਾਲਾ ਦੇ ਡੀ. ਐੱਸ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਦਿਨੇਸ਼ ਦੇ ਬਿਆਨਾਂ ਦੇ ਅਧਾਰ 'ਤੇ ਤਿੰਨ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛਾਪੇਮਾਰੀ ਜਾਰੀ ਹੈ। ਦੂਜੀ ਪਾਰਟੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਦਨੇਸ਼ ਵੱਲੋਂ ਸਿੰਮੀ ਨੂੰ ਕੁੱਟਣ ਦੀ ਵੀਡੀਓ ਅਪਲੋਡ ਕੀਤੀ ।ਉਸ ਤੋਂ ਬਾਅਦ ਇਹ ਸਾਰਾ ਮਾਮਲਾ ਹੋਇਆ।