ਘਰੋਂ ਦਵਾਈ ਲੈਣ ਗਿਆ ਨੌਜਵਾਨ ਹੋ ਗਿਆ ਸੀ ਲਾਪਤਾ, ਹਫ਼ਤੇ ਬਾਅਦ ਝੋਨੇ ਦੇ ਖੇਤਾਂ ’ਚੋਂ ਮਿਲੀ ਲਾਸ਼

Friday, Jul 28, 2023 - 08:09 PM (IST)

ਘਰੋਂ ਦਵਾਈ ਲੈਣ ਗਿਆ ਨੌਜਵਾਨ ਹੋ ਗਿਆ ਸੀ ਲਾਪਤਾ, ਹਫ਼ਤੇ ਬਾਅਦ ਝੋਨੇ ਦੇ ਖੇਤਾਂ ’ਚੋਂ ਮਿਲੀ ਲਾਸ਼

ਝਬਾਲ (ਨਰਿੰਦਰ)-ਨਜ਼ਦੀਕੀ ਪਿੰਡ ਸੋਹਲ ਦੇ ਸਰਪੰਚ ਸਰਵਣ ਸਿੰਘ ਦਾ ਛੋਟਾ ਭਰਾ ਅਮਰਜੀਤ ਸਿੰਘ ਪੁੱਤਰ ਬਲਜੀਤ ਸਿੰਘ (45), ਜੋ 21 ਜੁਲਾਈ ਨੂੰ ਘਰੋਂ ਦਵਾਈ ਲੈਣ ਗਿਆ ਵਾਪਸ ਨਹੀਂ ਆਇਆ, ਦੀ ਲਾਸ਼ ਅੱਜ ਪਿੰਡੋਂ ਬਾਹਰ ਝੋਨੇ ਦੇ ਖੇਤਾਂ ’ਚੋਂ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸਰਪੰਚ ਸਰਵਣ ਸਿੰਘ ਸੋਹਲ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਅਮਰਜੀਤ ਸਿੰਘ 21 ਜੁਲਾਈ ਨੂੰ ਮੋਟਰਸਾਈਕਲ ’ਤੇ ਘਰੋਂ ਹਸਪਤਾਲ ’ਚੋਂ ਦਵਾਈ ਲੈਣ ਗਿਆ ਸੀ ਪਰ ਜਦੋਂ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਲੱਭਣ ਲਈ ਭੱਜ-ਦੌੜ ਕੀਤੀ ਪਤਾ ਕਿਤੋਂ ਵੀ ਕੋਈ ਥਹੁ ਪਤਾ ਨਹੀਂ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬਹਿਰਾਮਪੁਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਪਿੰਡੋਂ ਬਾਹਰ ਝੋਨੇ ਦੇ ਖੇਤਾਂ ਬਾਰਿਸ਼ ਦਾ ਪਾਣੀ ਭਰਿਆ ਪਿਆ ਹੈ, ਜਿਸ ’ਚ ਇਕ ਲਾਸ਼ ਪਈ ਹੈ, ਜਦੋਂ ਅਸੀਂ ਜਾ ਕੇ ਵੇਖਿਆ ਤਾਂ ਉਹ ਮੇਰਾ ਭਰਾ ਅਮਰਜੀਤ ਸਿੰਘ ਹੀ ਸੀ, ਸੋ ਜ਼ਿਆਦਾ ਪਾਣੀ ’ਚ ਮੋਟਰਸਾਈਕਲ ਤੋਂ ਮੂੰਹ ਭਾਰ ਡਿੱਗ ਗਿਆ ਤੇ ਪਾਣੀ ’ਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਪਤਾ ਲੱਗਣ ’ਤੇ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਤੇ ਥਾਣਾ ਮੁਖੀ ਗੁਰਚਰਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਉਧਾਰੇ ਮੰਗੇ 25 ਰੁਪਿਆਂ ਨੇ ਔਰਤਾਂ ਨੂੰ ਬਣਾਇਆ ਕਰੋੜਪਤੀ, ਜਾਣੋ ਕਿੰਝ ਪਲਟੀ ਕਿਸਮਤ ਦੀ ਬਾਜ਼ੀ


author

Manoj

Content Editor

Related News