ਪਿਓ ਨੂੰ ਆਪਣੇ ਨੌਜਵਾਨ ਪੁੱਤ ਨੂੰ ਸਮਝਾਉਣਾ ਪਿਆ ਮਹਿੰਗਾ, ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

05/30/2023 4:27:39 PM

ਸਾਹਨੇਵਾਲ (ਜਗਰੂਪ) : ਆਪਣੇ ਜਵਾਨ ਪੁੱਤ ਨੂੰ ਸਮਝਾਉਣਾ ਉਸ ਸਮੇਂ ਇਕ ਪਿਓ ਨੂੰ ਮਹਿੰਗਾ ਪੈ ਗਿਆ, ਜਦੋਂ 20 ਸਾਲਾ ਨੌਜਵਾਨ ਨੇ ਪਿਤਾ ਦੀਆਂ ਗੱਲਾਂ ਨੂੰ ਸਮਝਣ ਦੀ ਬਜਾਏ ਗੁੱਸੇ ’ਚ ਆ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲਾ ਪਿੰਡ ਕੂੰਮਕਲਾਂ ਦਾ ਹੈ, ਜਿੱਥੇ ਇਕ ਨੌਜਵਾਨ ਪੁੱਤ ਦੀ ਲਾਸ਼ ਨੂੰ ਬੇਵੱਸ ਬਾਪ ਆਪਣੇ ਮੋਢਿਆਂ ’ਤੇ ਚੁੱਕਣ ਲਈ ਮਜਬੂਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਬਲਪ੍ਰੀਤ ਸਿੰਘ (20) ਵਾਸੀ ਕੂੰਮਕਲਾਂ ਕਲਾਂ ਦੇ ਰੂਪ ’ਚ ਹੋਈ ਹੈ | ਜਾਂਚ ਅਧਿਕਾਰੀ ਸੋਮਨਾਥ ਨੇ ਦੱਸਿਆ ਕਿ ਬਲਪ੍ਰੀਤ ਬਿਜਲੀ ਰਿਪੇਅਰ ਦਾ ਕੰਮ ਕਰਦਾ ਸੀ | ਬੀਤੀ 25 ਮਈ ਨੂੰ ਉਸ ਦੇ ਪਿਤਾ ਨੇ ਮਾੜੀ ਸੰਗਤ ਤੋਂ ਬਚਣ ਦੀ ਤਾਕੀਦ ਕਰਦੇ ਹੋਏ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਣ ਲਈ ਸਮਝਾਇਆ ਸੀ, ਜਿਸ ਤੋਂ ਬਾਅਦ ਬਲਪ੍ਰੀਤ ਗੁੱਸੇ ’ਚ ਕੇ ਘਰੋਂ ਬਾਹਰ ਚਲਾ ਗਿਆ | ਜਦੋਂ ਦੇਰ ਰਾਤ ਤੱਕ ਘਰ ਨਾ ਪਰਤਿਆਂ ਤਾਂ ਥਾਣਾ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ |

ਇਹ ਵੀ ਪੜ੍ਹੋ : ਟਰੱਕ ਦੀ ਟੱਕਰ ਨਾਲ ਮਾਰਿਆ ਗਿਆ ਕਾਰ ਸਵਾਰ ਸੀ ਮਾਂ-ਬਾਪ ਦਾ ਇਕਲੌਤਾ ਪੁੱਤ

ਪੁਲਸ ਨੇ ਸ਼ਿਕਾਇਤ ਲੈ ਕੇ ਆਸ-ਪਾਸ ਦੇ ਥਾਣਿਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਪਰ ਬੀਤੇ ਐਤਵਾਰ ਨੂੰ ਬਲਪ੍ਰੀਤ ਦੀ ਮ੍ਰਿਤਕ ਦੇਹ ਕਟਾਣੀ ਕਲਾਂ ਨਹਿਰ ’ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਪਛਾਣ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ | ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ : ਗੂੰਗੀ-ਬੋਲੀ ਨਾਬਾਲਗਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਲਗਾਏ ਦੋਸ਼ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
 


Anuradha

Content Editor

Related News