ਨੌਜਵਾਨ ਨੂੰ ਸੱਪ ਨੇ ਡੰਗਿਆ, ਹਾਲਤ ਨਾਜ਼ੁਕ

10/22/2017 3:57:18 AM

ਫਗਵਾੜਾ, (ਜਲੋਟਾ)- ਇਕ ਨੌਜਵਾਨ ਨੂੰ ਸੱਪ ਦੇ ਡੰਗਣ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਸ ਦੀ ਪਛਾਣ ਸ਼ਰਨਜੀਤ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਸੰਗਤਪੁਰ ਦੇ ਤੌਰ 'ਤੇ ਹੋਈ ਹੈ। ਪੀੜਤ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਸਦਾ ਇਲਾਜ ਡਾਕਟਰਾਂ ਦੀ ਟੀਮ ਵਲੋਂ ਕੀਤਾ ਜਾ ਰਿਹਾ ਹੈ। 


Related News