ਹੁਸ਼ਿਆਰਪੁਰ ਦੇ ਪਿੰਡ ਮੈਰੇ ਜੱਟਾ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਭਾਰਤੀ ਫ਼ੌਜ 'ਚ ਬਣਿਆ ਲੈਫਟੀਨੈਂਟ

Monday, Jun 16, 2025 - 01:03 PM (IST)

ਹੁਸ਼ਿਆਰਪੁਰ ਦੇ ਪਿੰਡ ਮੈਰੇ ਜੱਟਾ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਭਾਰਤੀ ਫ਼ੌਜ 'ਚ ਬਣਿਆ ਲੈਫਟੀਨੈਂਟ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਮੈਰੇ ਜੱਟਾ ਦਾ ਨੌਜਵਾਨ ਸੌਰਵ ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਭਰਤੀ ਹੋਇਆ ਹੈ। ਸੌਰਵ ਦੇ ਘਰ ਪਰਤਣ ਦੀ ਖ਼ੁਸ਼ੀ ਵਿੱਚ ਪਿੰਡ ਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ।  ਜਾਣਕਾਰੀ ਗਿੰਦੇ ਹੋਏ ਲੈਫਟੀਨੈਂਟ ਸੌਰਵ ਨੇ ਦੱਸਿਆ ਕਿ ਉਸ ਦਾ ਬਚਪਨ ਦਾ ਸੁਫ਼ਨਾ ਸੀ ਕੀ ਉਹ ਇਕ ਦਿਨ ਲੈਫਟੀਨੈਂਟ ਜ਼ਰੂਰ ਬਣੇਗਾ ਜੋ ਕੀ ਅੱਜ ਪੂਰਾ ਹੋ ਗਿਆ ਹੈ। ਉਸ ਨੇ ਕਿਹਾ ਕਿ ਇਸ ਮੁਕਾਮ ਤੱਕ ਉਸ ਨੂੰ ਪਹੁੰਚਾਉਣ ਲਈ ਉਸ ਦੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ। ਸੌਰਵ ਦੀ ਉਮਰ ਮਹਿਜ਼ 22 ਸਾਲ ਹੈ ਅਤੇ ਉਸ ਦੇ ਪਿੰਡ ਵਾਸੀਆਂ ਵਿੱਚ ਵੀ ਬਹੁਤ ਖ਼ੁਸ਼ੀ ਦਾ ਮਾਹੌਲ ਹੈ।

PunjabKesari

ਇਹ ਵੀ ਪੜ੍ਹੋ: Punjab: ਔਰਤ ਘਰ 'ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ ਹੈਰਾਨੀਜਨਕ ਖ਼ੁਲਾਸੇ

PunjabKesari

ਸੌਰਵ ਦੇ ਮਾਤਾ-ਪਿਤਾ ਨੇ ਕਿਹਾ ਕੀ ਉਨ੍ਹਾਂ ਨੂੰ ਅੱਜ ਬਹੁਤ ਮਾਣ ਮਹਿਸੁਸ ਹੋ ਰਿਹਾ ਹੈ ਕਿ ਉਨ੍ਹਾਂ ਦਾ ਬੇਟਾ ਵੱਡਾ ਅਫ਼ਸਰ ਬਣਿਆ ਹੈ। ਸੌਰਵ ਦੇ ਮਾਤਾ-ਪਿਤਾ ਅਧਿਆਪਕ ਹਨ। ਸੌਰਵ ਦੇ ਘਰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਾ ਹੋਇਆ  ਹੈ। ਸੌਰਵ ਆਪਣੇ ਪਿੰਡ ਦਾ ਇਕਲੌਤਾ ਨੌਜਵਾਨ ਹੈ, ਜੋ ਕਿ ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਬਣਿਆ ਹੈ। 

PunjabKesari

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਖੇਤਾਂ 'ਚੋਂ ਮਿਲਿਆ ਮਿਜ਼ਾਇਲ ਦਾ ਹਿੱਸਾ, ਪੈ ਗਈਆਂ ਭਾਜੜਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News