ਭੁਲੇਖੇ ਨਾਲ ਪੀਤੀ ਜ਼ਹਿਰੀਲੀ ਚੀਜ਼ ਨੇ ਘਰ ''ਚ ਪੁਆਏ ਵੈਣ, ਨੌਜਵਾਨ ਦੀ ਮੌਤ

Monday, Jan 16, 2023 - 06:04 PM (IST)

ਭੁਲੇਖੇ ਨਾਲ ਪੀਤੀ ਜ਼ਹਿਰੀਲੀ ਚੀਜ਼ ਨੇ ਘਰ ''ਚ ਪੁਆਏ ਵੈਣ, ਨੌਜਵਾਨ ਦੀ ਮੌਤ

ਬਰੇਟਾ (ਬਾਂਸਲ) : ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ (29) ਪੁੱਤਰ ਤਾਰਾ ਸਿੰਘ ਵਾਰਡ ਨੰ. 07 ਨੇ ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀ ਗਿਆ। ਪਰਿਵਾਰ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਮਾਲੋਰਕੋਟਲਾ 'ਚ ਚਿੱਟੇ ਦਿਨ ਵੱਡੀ ਵਾਰਦਾਤ, ਛੁਰਾ ਮਾਰ ਕੇ ਦੁਕਾਨਦਾਰ ਦਾ ਕਤਲ

ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਦੱਸ ਦੇਈਏ ਕਿ ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 5 ਸਾਲ ਦਾ ਮੁੰਡਾ ਛੱਡ ਗਿਆ ਹੈ।

ਇਹ ਵੀ ਪੜ੍ਹੋ- ਅਧੂਰਾ ਰਹਿ ਗਿਆ ਧੀ ਦੀ ਡੋਲ਼ੀ ਤੋਰਨ ਦਾ ਸੁਫ਼ਨਾ, ਸਪੇਨ ਗਏ ਪਿਤਾ ਦੀ ਅਚਾਨਕ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝ ਕਰੋ। 


author

Simran Bhutto

Content Editor

Related News