ਬੁਲੇਟ-ਟੈਂਪੂ ਟੱਕਰ ''ਚ ਨੌਜਵਾਨ ਦੀ ਮੌਤ, ਸਾਥੀ ਜ਼ਖਮੀ

Friday, Oct 06, 2017 - 06:26 AM (IST)

ਬੁਲੇਟ-ਟੈਂਪੂ ਟੱਕਰ ''ਚ ਨੌਜਵਾਨ ਦੀ ਮੌਤ, ਸਾਥੀ ਜ਼ਖਮੀ

ਅੰਮ੍ਰਿਤਸਰ,   (ਜ. ਬ.)-  ਸਵਿਸ ਸਿਟੀ ਬਾਈਪਾਸ ਨੇੜੇ ਬੁਲੇਟ 'ਤੇ ਜਾ ਰਹੇ 2 ਦੋਸਤਾਂ ਨੂੰ ਇਕ ਟੈਂਪੂ ਚਾਲਕ ਨੇ ਟੱਕਰ ਮਾਰ ਦਿੱਤੀ। ਜ਼ਖਮੀ ਹਾਲਤ 'ਚ ਦੋਵੇਂ ਦੋਸਤਾਂ ਨੂੰ ਨਿੱਜੀ ਹਸਪਤਾਲ ਲਿਜਾਣ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਇਲਾਜ ਅਧੀਨ ਹੈ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਲੜਕੇ ਸੰਤਾ ਸਿੰਘ ਨਾਲ ਬੁਲੇਟ 'ਤੇ ਉਸ ਦੇ ਦੋਸਤ ਹਰਕੀਰਤ ਸਿੰਘ ਨੂੰ ਟੱਕਰ ਮਾਰਨ ਵਾਲੇ ਟੈਂਪੂ ਚਾਲਕ ਨਰੇਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਨਿਊ ਗੁਰਬਖਸ਼ ਨਗਰ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਕੰਟੋਨਮੈਂਟ ਦੀ ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।  ਇਸੇ ਤਰ੍ਹਾਂ ਜੰਡਿਆਲਾ-ਤਰਨਤਾਰਨ ਬਾਈਪਾਸ ਨੇੜੇ ਵਾਪਰੇ ਇਕ ਹਾਦਸੇ ਵਿਚ ਜ਼ਖਮੀ ਹੋਏ ਨੌਜਵਾਨ ਨੇ ਇਲਾਜ ਦੌਰਾਨ ਹਸਪਤਾਲ ਵਿਚ ਦਮ ਤੋੜ ਦਿੱਤਾ। ਪਤਨੀ ਨਾਲ ਮੋਟਰਸਾਈਕਲ 'ਤੇ ਜਾ ਰਹੇ ਰਾਜਨ ਵਾਸੀ ਸ਼ੇਖੂਪੁਰਾ ਨੂੰ ਤੇਜ਼ ਰਫਤਾਰ ਟਰੱਕ ਦੇ ਚਾਲਕ ਮੁਖਤਿਆਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਚੁੰਗ (ਮਹਿਤਾ) ਵੱਲੋਂ ਜ਼ਖਮੀ ਕਰ ਦੇਣ ਤੇ ਇਲਾਜ ਦੌਰਾਨ ਬੀਤੇ ਕੱਲ ਉਸ ਦੀ ਮੌਤ ਹੋ ਜਾਣ ਸਬੰਧੀ ਮ੍ਰਿਤਕ ਦੀ ਪਤਨੀ ਅਨੀਤਾ ਰਾਣੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਥਾਣਾ ਜੰਡਿਆਲਾ ਦੀ ਪੁਲਸ ਮੌਕੇ ਤੋਂ ਦੌੜੇ ਟਰੱਕ ਚਾਲਕ ਦੀ ਭਾਲ ਕਰ ਰਹੀ ਹੈ। 


Related News