ਲੋਕਾਂ ਨੂੰ ਕੱਟਣ ਵਾਲਾ ਨੌਜਵਾਨ ਸਿਵਿਲ ਹਸਪਤਾਲ ''ਚੋਂ ਹੋਇਆ ਫਰਾਰ
Thursday, Feb 06, 2020 - 11:42 PM (IST)
ਜਲੰਧਰ— ਲੋਕਾਂ ਨੂੰ ਕੱਟਣ ਵਾਲਾ 16 ਸਾਲਾ ਨੌਜਵਾਨ ਵੀਰਵਾਰ ਸਿਵਿਲ ਹਸਪਤਾਲ 'ਚੋਂ ਫਰਾਰ ਹੋ ਗਿਆ। ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਬਲਵੰਤ ਨਗਰ ਦੀ ਬੈਕਸਾਇਡ 'ਤੇ ਇਕ 16 ਸਾਲਾ ਨੌਜਵਾਨ ਨੇ ਕਰੀਬ 6 ਲੋਕਾਂ ਨੂੰ ਕੱਟ ਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਥਾਣਾ ਨੰ. 2 ਦੀ ਪੁਲਸ ਸਿਵਿਲ ਹਸਪਤਾਲ ਲੈ ਆਈ, ਜਿਥੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਗਿਆ ਸੀ। ਉਕਤ ਨੌਜਵਾਨ ਸਿਵਿਲ ਹਸਪਤਾਲ ਦੇ ਸਟਾਫ ਅਤੇ ਪੁਲਸ ਨੂੰ ਚਕਮਾ ਦੇ ਕੇ ਭਜਣ 'ਚ ਕਾਮਯਾਬ ਹੋ ਗਿਆ।
ਦੱਸਣਯੋਗ ਹੈ ਕਿ ਬੁੱਧਵਾਰ ਸ਼ਾਮ 6 ਵਜੇ ਉਕਤ ਨੌਜਵਾਨ ਬਲਵੰਤ ਨਗਰ ਸਥਿਤ ਇਕ ਘਰ 'ਚ ਦਾਖਲ ਹੋ ਗਿਆ, ਜਿੱਥੇ ਉਸ ਨੇ 72 ਸਾਲ ਦੀ ਮਹਿਲਾ ਨੂੰ ਆਪਣੇ ਦੰਦਾਂ ਨਾਲ ਕੱਟ ਦਿੱਤਾ। ਔਰਤ ਨੂੰ ਕੱਟਦੇ ਦੇਖ ਗੁਆਂਢ ਦੀ ਰਹਿਣ ਵਾਲੀ ਇਕ 80 ਸਾਲਾ ਮਹਿਲਾ ਜਦੋਂ ਉਸ ਨੂੰ ਬਚਾਉਣ ਆਈ ਤਾਂ ਨੌਜਵਾਨ ਨੇ ਉਸ ਨੂੰ ਵੀ ਕੱਟ ਦਿੱਤਾ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਅਜਿਹੇ 'ਚ ਨੌਜਵਾਨ ਨੇ ਤਿੰਨ ਹੋਰ ਲੋਕਾਂ ਨੂੰ ਕੱਟਿਆ ਹੈ। ਟੈਗੋਰ ਨਗਰ ਦੇ ਐੱਮ. ਡੀ. ਡਾ. ਬੀ. ਪੀ. ਮਹਾਜਨ ਦਾ ਕਹਿਣਾ ਹੈ ਕਿ ਹਸਪਤਾਲ 'ਚ ਬੁੱਧਵਾਰ ਨੂੰ 6 ਲੋਕਾਂ ਨੂੰ ਫਰਸਟ ਐਡ ਦਿੱਤੀ ਗਈ ਹੈ। ਲੜਕਾ ਨੇ ਆਪਣਾ ਨਾਂ ਸੁਰਿੰਦਰ ਪੁੱਤਰ ਓਮੀ ਦੱਸਿਆ। ਉਕਤ ਲੜਕੇ ਨੂੰ ਇਹ ਤੱਕ ਨਹੀਂ ਪਤਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ।