ਸ਼ੱਕੀ ਹਾਲਾਤ ''ਚ ਮਿਲੀ ਨੌਜਵਾਨ ਦੀ ਲਾਸ਼, ਪੁਲਸ ਵੱਲੋਂ ਜਾਂਚ ਸ਼ੁਰੂ

03/24/2017 5:00:57 PM

ਮਾਲੇਰਕੋਟਲਾ (ਮਹਿਬੂਬ) : ਮਾਲੇਰਕੋਟਲਾ ਦੇ ਨੇੜਲੇ ਪਿੰਡ ਨੌਧਰਾਣੀ ਤੋਂ ਆਦਮਪਾਲ ਨੂੰ ਜਾਣ ਵਾਲੀ ਸੜਕ ਦੇ ਰੇਲਵੇ ਲਾਈਨ ਨੇੜੇ ਬੀਤੀ ਰਾਤ ਖੇਤ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਨੌਜਾਵਨ ਦੀ ਲਾਸ਼ ਤੋਂ ਕੁਝ ਦੂਰੀ ''ਤੇ ਮੋਟਰਸਾਈਕਲ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਡਿਗਿਆ ਪਿਆ ਸੀ। ਸਵੇਰੇ ਪਤਾ ਲੱਗਦਿਆਂ ਹੀ ਪਿੰਡ ਆਦਮਪਾਲ ਅਤੇ ਨੌਧਰਾਣੀ ਦੇ ਲੋਕ ਘਟਨਾ ਸਥਾਨ ''ਤੇ ਇਕੱਤਰ ਹੋਣੇ ਸ਼ੁਰੂ ਹੋ ਗਏ। ਇਕੱਤਰ ਲੋਕਾਂ ਵਿਚੋਂ ਹੀ ਕਿਸੇ ਨੇ ਪੁਲਸ ਨੂੰ ਸੂਚਿਤ ਕੀਤਾ ਤਾਂ ਐਸ. ਪੀ. ਮਾਲੇਰਕੋਟਲਾ ਰਮਿੰਦਰ ਸਿੰਘ, ਡੀ.ਐਸ.ਪੀ.ਪ੍ਰਿਤਪਾਲ ਸਿੰਘ,
ਐਸ.ਐਚ.ਓ.ਸਿਟੀ-2 ਰਘਵੀਰ ਸਿੰਘ ਤੇ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਕਰਮਜੀਤ ਸਿੰਘ, ਥਾਣਾ ਸੰਦੌੜਾ ਦੀ ਪੁਲਸ ਇੰਚਾਰਜ ਮੈਡਮ ਕੁਲਵੰਤ ਕੌਰ ਪੁਲਸ ਪਾਰਟੀ ਸਮੇਤ ਮੌਕੇ ''ਤੇ ਪਹੁੰਚ ਗਏ।
ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਸੰਗਾਲਾ ਦੇ ਹਰਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਵਜੋਂ ਹੋਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬੀਤੇ ਕੱਲ ਆਪਣੇ ਇਕ ਰਿਸ਼ਤੇਦਾਰ ਸਮੇਤ ਨੌਧਰਾਣੀ ਵਿਖੇ ਆਪਣੀ ਮਾਸੀ ਨੂੰ ਮਿਲਣ ਲਈ ਗਿਆ ਸੀ ਜੋ ਰਾਤ ਕਰੀਬ ਨੌ ਵਜੇ ਆਪਣੇ ਮਾਸੜ ਦਾਰਾ ਸਿੰਘ ਦੇ ਭਰਾ ਦਾ ਮੋਟਰਸਾਈਕਲ ਲੈ ਕੇ ਆਪਣੇ ਪਿੰਡ ਸੰਗਾਲਾ ਨੂੰ ਰਵਾਨਾ ਹੋਇਆ ਸੀ। ਮ੍ਰਿਤਕ ਨੌਜਵਾਨ ਦੇ ਚੇਹਰੇ ਅਤੇ ਸਰੀਰ ''ਤੇ ਰਗੜਾਂ ਲੱਗੀਆਂ ਹੋਈਆਂ ਹਨ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੁਲਸ ਨੇ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਸ ਵਲੋਂ ਮਾਮਲਾ ਸ਼ੱਕੀ ਦੱਸਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News