ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ
Saturday, Apr 03, 2021 - 08:07 PM (IST)

ਭੋਗਪੁਰ (ਰਾਜੇਸ਼ ਸੂਰੀ) : ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਅਧੀਨ ਪੈਂਦੇ ਪਿੰਡ ਕਿੰਗਰਾ ਚੋਅ ਵਾਲਾ ਵਿਚ ਵਿਦੇਸ਼ ਤੋਂ ਪਰਤੇ ਇਕ ਨੌਜਵਾਨ ਵੱਲੋਂ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਸਰੋਆ ਪੁੱਤਰ ਰਾਮ ਆਸਰਾ ਵਾਸੀ ਪਿੰਡ ਕਿੰਗਰਾ ਚੋ ਵਾਲਾ ਵਜੋਂ ਕੀਤੀ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਪਹਿਲਾਂ ਦੁਬਈ ਵਿਚ ਕੰਮ ਕਰਨ ਲਈ ਗਿਆ ਸੀ ਪਰ ਕੋਰੋਨਾ ਮਹਾਮਾਰੀ ਦੇ ਚਲਦਿਆਂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਕੇ ਇਕ ਮਹੀਨਾ ਪਹਿਲਾਂ ਵਾਪਸ ਆਪਣੇ ਘਰ ਆ ਗਿਆ ਸੀ। ਹੁਣ ਉਹ ਪਿੰਡ ਦੀ ਪਾਣੀ ਵਾਲੀ ਟੈਂਕੀ ਤੋਂ ਪਾਣੀ ਦੀ ਸਪਲਾਈ ਲਈ ਮੁਲਾਜ਼ਮ ਦੇ ਤੌਰ ’ਤੇ ਨੋਕਰੀ ਕਰਦਾ ਸੀ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾਂ ਗੇਟ ’ਚ ਫੈਲੀ ਸਨਸਨੀ, ਦਹਿਸ਼ਤ ’ਚ ਆਏ ਲੋਕ
ਬੀਤੇ ਦਿਨੀਂ ਬਾਅਦ ਦੁਪਿਹਰ ਕਰਨ ਘਰੋਂ ਗਿਆ ਸੀ ਪਰ ਵਾਪਸ ਨਹੀ ਆਇਆ। ਪਿੰਡ ਦੇ ਕਿਸੇ ਵਿਅਕਤੀ ਨੇ ਟੈਂਕੀ ਨਾਲ ਬਣੇ ਕਮਰੇ ਵਿਚ ਕਰਨ ਲਟਕਦਾ ਹੋਇਆ ਦੇਖਿਆ ਤਾਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰਕ ਮੈਬਰਾਂ ਵੱਲੋਂ ਇਸ ਕਮਰੇ ਵਿਚ ਜਾ ਕੇ ਕਰਨ ਨੂੰ ਹੇਠਾਂ ਉਤਾਰ ਕੇ ਕਾਲਾ ਬੱਕਰਾ ਦੇ ਸਰਕਾਰੀ ਹਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਤੋਂ ਪਹਿਲਾਂ ਬੀਬੀਆਂ ਜ਼ਰੂਰ ਜਾਣ ਲੈਣ ਇਹ ਜ਼ਰੂਰੀ ਗੱਲਾਂ
ਹਸਪਤਾਲ ਪ੍ਰਸਾਸ਼ਨ ਵੱਲੋਂ ਇਸ ਸਬੰਧੀ ਥਾਣਾ ਭੋਗਪੁਰ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਵੱਲੋਂ ਹਸਪਤਾਲ ਵਿਚ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਜਲੰਧਰ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਚੌਂਕੀ ਇੰਚਾਰਜ ਨੇ ਕਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਨ੍ਹਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਏ. ਐੱਸ. ਆਈ. ਸਮੇਤ ਦੋ ਪੁਲਸ ਮੁਲਾਜ਼ਮਾਂ ਦੀ ਮੌਤ