ਸਿਰ ''ਚ ਇੱਟਾਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Monday, Mar 04, 2019 - 06:53 PM (IST)

ਬਰੇਟਾ (ਬਾਂਸਲ) : ਨੇੜਲੇ ਪਿੰਡ ਕੁਲਰੀਆਂ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਐੱਚ. ਓ. ਇੰਸਪੈਕਟਰ ਸ਼ਿਵ ਚੰਦ ਦੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ (25) ਦੇ ਪਿਤਾ ਕੀੜੂ ਸਿੰਘ ਦੇ ਬਿਆਨਾਂ 'ਤੇ ਮਹਿੰਦਰ ਸਿੰਘ ਕੌਮ ਧਾਨਕ ਵਾਸੀ ਕੁਲਰੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੀੜੂ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸਦਾ ਲੜਕਾ ਜਗਤਾਰ ਸਿੰਘ ਬਰੇਟਾ ਮੰਡੀ ਵਿਖੇ ਕਾਰ ਮਕੈਨਿਕ ਦਾ ਕੰਮ ਕਰਦਾ ਸੀ। ਘਰ ਰੋਟੀ ਖਾਣ ਤੋਂ ਬਾਅਦ ਉਹ ਇਹ ਕਹਿ ਕੇ ਚਲਾ ਗਿਆ ਸੀ ਕਿ ਮੈਨੂੰ ਕੋਈ ਜਰੂਰੀ ਕੰਮ ਹੈ ਪਰ ਜਦੋਂ ਉਹ ਵਾਪਸ ਨਾ ਆਇਆ। ਤਾਂ ਅਸੀ ਪਿੰਡ ਵਿਚ ਉਸਦੀ ਭਾਲ ਸ਼ੁਰੂ ਕੀਤੀ। ਜਦੋਂ ਅਸੀਂ ਬੱਸ ਅੱਡੇ ਵੱਲ ਗਏ ਤਾਂ ਅਸੀਂ ਜਗਤ ਸਿੰਘ ਦੇ ਘਰ ਦੇ ਨਜ਼ਦੀਕ ਪੁੱਜੇ ਤਾਂ ਉੱਥੇ ਬਿਜਲੀ ਦੀ ਰੋਸ਼ਨੀ ਵਿਚ ਦੇਖਿਆ ਕਿ ਉਸ ਸਮੇ ਥੱਲੇ ਡਿੱਗੇ ਪਏ ਵਿਅਕਤੀ ਦੇ ਸਿਰ ਵਿਚ ਇਕ ਨੌਜਵਾਨ ਇੱਟ ਨਾਲ ਵਾਰ ਕਰ ਰਿਹਾ ਸੀ। ਜਦੋਂ ਅਸੀਂ ਡਿੱਗੇ ਪਏ ਵਿਅਕਤੀ ਨੂੰ ਦੇਖਿਆ ਤਾਂ ਉਹ ਮੇਰਾ ਲੜਕਾ ਜਗਤਾਰ ਸਿੰਘ ਸੀ। ਹਮਲਾ ਕਰਨ ਵਾਲਾ ਮਹਿੰਦਰ ਸਿੰਘ ਸੀ ਜਦੋਂ ਲੜਕੇ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।
ਕੀੜੂ ਸਿੰਘ ਦੇ ਦੱਸਣ ਅਨੁਸਾਰ ਮਹਿੰਦਰ ਸਿੰਘ ਦਾ ਮੇਰੇ ਲੜਕੇ ਜਗਤਾਰ ਸਿੰਘ ਨਾਲ ਪਹਿਲਾਂ ਵੀ ਕਈ ਵਾਰ ਤਕਰਾਰ ਹੋਈ ਸੀ ਅਤੇ ਮਹਿੰਦਰ ਸਿੰਘ ਅਕਸਰ ਜਗਤਾਰ ਸਿੰਘ ਨੂੰ ਧਮਕੀਆਂ ਵੀ ਦਿੰਦਿਆ ਰਹਿੰਦਾ ਸੀ। ਇਸੇ ਰੰਜਿਸ਼ ਕਾਰਨ ਮਹਿੰਦਰ ਸਿੰਘ ਨੇ ਜਗਤਾਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਥਾਨਕ ਪੁਲਸ ਵੱਲੋ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਖਿਲਾਫ ਧਾਰਾ 302 ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਦਿੱਤੀ ਹੈ।