ਨੌਜਵਾਨ ਨੂੰ ਕਤਲ ਕਰਕੇ ਖੇਤਾਂ ''ਚ ਸੁੱਟੀ ਲਾਸ਼, ਨਹੀਂ ਹੋ ਸਕੀ ਸ਼ਨਾਖਤ

Tuesday, Oct 29, 2019 - 06:42 PM (IST)

ਨੌਜਵਾਨ ਨੂੰ ਕਤਲ ਕਰਕੇ ਖੇਤਾਂ ''ਚ ਸੁੱਟੀ ਲਾਸ਼, ਨਹੀਂ ਹੋ ਸਕੀ ਸ਼ਨਾਖਤ

ਕਲਾਨੌਰ (ਮਨਮੋਹਨ) : ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਕੋਟ ਮੀਆਂ ਸਾਹਿਬ ਨਜ਼ਦੀਕ ਸੜਕ ਨਾਲ ਲੱਗਦੇ ਖੇਤ 'ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਸਬੰਧੀ ਡੀ. ਐੱਸ. ਪੀ. ਭਾਰਤ ਭੂਸ਼ਨ, ਪੁਲਸ ਥਾਣਾ ਕਲਾਨੌਰ ਦੇ ਇੰਚਾਰਜ ਅਮਨਦੀਪ ਸਿੰਘ ਅਤੇ ਪੁਲਸ ਚੌਕੀ ਵਡਾਲਾ ਬਾਂਗਰ ਦੇ ਇੰਚਾਰਜ ਸਵਿੰਦਰ ਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਕੇ ਜਾਂਚ ਆਰੰਭ ਕਰ ਦਿੱਤੀ।

ਡੀ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਤੋਂ ਲੱਗਦਾ ਹੈ ਕਿ ਇਸ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ ਹੈ। ਮ੍ਰਿਤਕ ਦੀ ਖੱਬੀ ਬਾਂਹ 'ਤੇ ਆਈ ਲਵ ਬੇਬੇ-ਬਾਪੂ ਲਿਖਿਆ ਹੋਇਆ ਹੈ, ਜਿਸ ਤੋਂ ਇਸ ਦੀ ਸ਼ਨਾਖਤ ਕਰਨ 'ਚ ਮਦਦ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫਿੰਗਰ ਪ੍ਰਿੰਟ ਟੀਮ ਵੱਲੋਂ ਸਾਰੇ ਫਿੰਗਰ ਪ੍ਰਿੰਟ ਲੈ ਲਏ ਗਏ ਹਨ ਅਤੇ ਧਾਰਾ 302 ਆਈ. ਪੀ. ਐੱਸ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


author

Gurminder Singh

Content Editor

Related News