ਨੌਜਵਾਨ ਤੋਂ 20 ਹਜ਼ਾਰ ਲੁੱਟਣ ਮਗਰੋਂ ਨਸ਼ੀਲੀ ਚੀਜ਼ ਸੁੰਘਾ ਕੇ ਨੌਸਰਬਾਜ਼ ਫਰਾਰ

Saturday, Jan 23, 2021 - 02:53 PM (IST)

ਨੌਜਵਾਨ ਤੋਂ 20 ਹਜ਼ਾਰ ਲੁੱਟਣ ਮਗਰੋਂ ਨਸ਼ੀਲੀ ਚੀਜ਼ ਸੁੰਘਾ ਕੇ ਨੌਸਰਬਾਜ਼ ਫਰਾਰ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਖੇਤਰ ਵਿਚ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਦਿਨ-ਦਿਹਾੜੇ ਜ਼ੀਰਕਪੁਰ ਦੇ ਵਿਅਕਤੀ ਤੋਂ ਏ.ਟੀ.ਐਮ ’ਚੋਂ ਕਢਵਾਏ 20 ਹਜ਼ਾਰ ਰੁਪਏ ਲੁੱਟ ਕੇ ਉਸ ਨੂੰ ਬੇਹੋਸ਼ ਕਰਦਿਆਂ ਨੌਸਰਬਾਜ਼ਾਂ ਦੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨੀਤੀਸ਼ ਕੁਮਾਰ ਪੁੱਤਰ ਸ਼ਾਮ ਸੁੰਦਰ ਵਾਸੀ ਆਦਰਸ਼ ਕਲੋਨੀ,ਜ਼ੀਰਕਪੁਰ ਜੋ ਕਿ ਅੱਜ ਕਰੀਬ 12 ਵਜੇ ਅੰਬਾਲਾ ਰੋਡ, ਪਰਮਾਰ ਪੈਟਰੋਲ ਪੰਪ ਨਜਦੀਕ ਏ.ਟੀ.ਐ¤ਮ ਵਿਚੋਂ 20 ਹਜ਼ਾਰ ਰੁਪਏ ਕਢਵਾਉਣ ਪੁੱਜਿਆ ਸੀ। ਉ¤ਥੇ ਪਹਿਲਾਂ ਤੋਂ ਹੀ ਮੌਜੂਦ ਨੌਸਰਬਾਜ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੰਦਿਆਂ ਇਸ ਨੌਜਵਾਨ ਵੱਲੋਂ ਰਕਮ ਕਢਵਾਉਣ ਮਗਰੋਂ ਉਸ ਨੂੰ ਨਸ਼ੀਲੀ ਦਵਾਈ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਉਸਦੇ ਪੈਸੇ ਸਮੇਤ ਏ.ਟੀ.ਐਮ ਕਾਰਡ ਲੈ ਕੇ ਫਰਾਰ ਹੋ ਗਏ।

ਏ.ਟੀ.ਐਮ ਦੇ ਬਾਹਰ ਉਸਦੀ ਮਾਤਾ ਪਾਸ ਇਕ ਗੱਠੜੀ ਸੁੱਟ ਕੇ ਚਲੇ ਗਏ। ਜਦੋਂ ਲੋਕਾਂ ਦੇ ਇਕੱਠ ਨੇ ਇਸ ਨੂੰ ਖੋਲ੍ਹਿਆਂ ਤਾਂ ਉਸ ਵਿਚੋਂ ਅਖਬਾਰਾਂ ਦੇ ਟੁੱਕੜੇ ਬੰਨ੍ਹੇ ਹੋਏ ਸਨ। ਇਸ ਘਟਨਾ ਸਬੰਧੀ ਲੋਕਾਂ ਵੱਲੋਂ ਪੁਲਸ ਨੂੰ ਜਦ ਸੂਚਿਤ ਕੀਤਾ ਗਿਆ ਤਾਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਪੜਤਾਲ ਆਰੰਭ ਕਰ ਦਿੱਤੀ।


author

Gurminder Singh

Content Editor

Related News