ਹਾਦਸੇ ਦੌਰਾਨ ਜ਼ਖਮੀ ਹੋਏ ਪ੍ਰਵਾਸੀ ਨੌਜਵਾਨ ਦੀ ਮੌਤ
Friday, Feb 09, 2018 - 02:40 PM (IST)

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਕਸਬਾ ਭਿੱਖੀਵਿੰਡ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਜਾਗਿਰ ਵਾਸੀ ਕਾਟੋਬਾੜੀ ਜ਼ਿਲਾ ਕਿਸ਼ਨਗੰਜ (ਬਿਹਾਰ) ਜੋ ਕਿ ਬੀਤੇ ਦਿਨੀ ਭਿੱਖੀਵਿੰਡ ਨੇੜੇ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ। ਉਸ ਦੀ ਇਲਾਜ਼ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਵਾਸੀ ਜਾਗਿਰ ਦੀ ਹੋਈ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕਰਦਿਆ ਪ੍ਰਧਾਨ ਬੱਬੂ ਸ਼ਰਮਾ ਨੇ ਕਿਹਾ ਕਿ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਇਸ ਦੁੱਖ ਦੀ ਘੜੀ 'ਚ ਅਸੀਂ ਮ੍ਰਿਤਕ ਦੇ ਪਰਿਵਾਰ ਨਾਲ ਹਰ ਤਰ੍ਹਾ ਖੜ੍ਹੇ ਹਾਂ। ਇਸ ਮੌਕੇ ਉਸਦਾ ਸਾਥੀ ਮਹੱਮਦ ਸਫੀਕ ਆਲਮ ਹਾਜ਼ਰ ਸੀ।