ਸੜਕ ਹਾਦਸੇ ''ਚ 1 ਨੌਜਵਾਨ ਦੀ ਮੌਤ, 2 ਫੱਟੜ
Tuesday, Dec 18, 2018 - 05:14 PM (IST)

ਨਾਭਾ (ਜੈਨ) : ਭਾਦਸੋਂ ਰੋਡ 'ਤੇ ਸਥਿਤ ਲੁਬਾਣਾ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ 20 ਸਾਲਾ ਨੌਜਵਾਨ ਸੰਨੀ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਸਵਾਰ 2 ਨੌਜਵਾਨ ਗੰਭੀਰ ਫੱਟੜ ਹੋ ਗਏ। ਉਨ੍ਹਾਂ ਨੂੰ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਮੈਡੀਕਲ ਸਹਾਇਤਾ ਦੇ ਕੇ ਦੋਵਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ।
ਪੁਲਸ ਥਾਣਾ ਸਦਰ ਨੇ ਰਣਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਲੁਬਾਣਾ ਟੇਕੂ ਦੇ ਬਿਆਨਾਂ 'ਤੇ ਟਰੈਕਟਰ-ਟਰਾਲੀ ਚਾਲਕ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੁਚੜੋ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਗੰਨੇ ਦੀ ਭਰੀ ਹੋਈ ਟਰਾਲੀ ਨਾਲ ਰਣਜੀਤ ਸਿੰਘ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਨੌਜਵਾਨ ਨਾਭਾ ਤੋਂ ਪਿੰਡ ਵੱਲ ਜਾ ਰਹੇ ਸਨ ਕਿ ਹਾਦਸਾ ਵਾਪਰ ਗਿਆ।