ਪੈਨਸ਼ਨ ਧਾਰਕਾਂ ਤੇ ਮੁਲਾਜ਼ਮਾਂ ਲਈ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
Friday, Mar 07, 2025 - 06:31 PM (IST)

ਚੰਡੀਗੜ੍ਹ (ਰੌਏ) : ਗੰਭੀਰ ਵਿੱਤੀ ਸੰਕਟ ’ਚੋਂ ਲੰਘ ਰਹੀ ਚੰਡੀਗੜ੍ਹ ਨਗਰ ਨਿਗਮ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਹੁਣ ਪੈਨਸ਼ਨ ਖਾਤੇ ’ਚੋਂ 6 ਕਰੋੜ ਰੁਪਏ ਕਢਵਾ ਕੇ ਕਜੌਲੀ ਵਾਟਰ ਵਰਕਸ ਦਾ ਬਿਜਲੀ ਬਿੱਲ ਅਦਾ ਕਰਨਾ ਪੈ ਰਿਹਾ ਹੈ। ਸਮੇਂ ਸਿਰ ਭੁਗਤਾਨ ਨਾ ਕਰਨ ’ਤੇ ਕਰੀਬ 11 ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਸੀ। ਇਸੇ ਗੰਭੀਰ ਸਥਿਤੀ ਨੂੰ ਦੇਖਦਿਆਂ ਨਿਗਮ ਅਧਿਕਾਰੀਆਂ ਨੇ ਪੈਨਸ਼ਨ ਖਾਤੇ ’ਚੋਂ 6 ਕਰੋੜ ਰੁਪਏ ਕਢਵਾਉਣ ਦਾ ਫੈਸਲਾ ਕੀਤਾ। ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸ਼ਹਿਰ ਦੀ ਜਲ ਸਪਲਾਈ ’ਤੇ ਵੀ ਅਸਰ ਪੈ ਸਕਦਾ ਹੈ। ਨਿਗਮ ਦੀ ਵਿੱਤੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਮੌਜੂਦਾ ਸਮੇਂ ’ਚ ਨਿਗਮ ਇੰਨੇ ਗੰਭੀਰ ਵਿੱਤੀ ਸੰਕਟ ’ਚ ਹੈ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਲਈ ਵੀ ਪੈਸੇ ਨਹੀਂ ਹਨ। ਨਿਗਮ ਕੋਲ ਨਵਾਂ ਮਾਲੀਆ ਪੈਦਾ ਕਰਨ ਦੇ ਸੀਮਤ ਸਾਧਨ ਹਨ ਅਤੇ ਕੇਂਦਰ ਤੋਂ ਮਿਲਣ ਵਾਲੀ ਵਿੱਤੀ ਸਹਾਇਤਾ ਵੀ ਨਾਕਾਫ਼ੀ ਸਾਬਤ ਹੋ ਰਹੀ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ 'ਚ ਵੱਡੀ ਘਟਨਾ, ਪੈ ਗਈਆਂ ਭਾਜੜਾਂ
ਆਉਣ ਵਾਲੇ ਸਮੇਂ ’ਚ ਪੈਨਸ਼ਨ ਦਾ ਭੁਗਤਾਨ ਕਰਨ ’ਚ ਆ ਸਕਦੀ ਮੁਸ਼ਕਲ
ਮਾਹਰਾਂ ਮੁਤਾਬਕ ਜੇ ਇਸ ਤਰ੍ਹਾਂ ਦੀ ਨਿਕਾਸੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ’ਚ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਗੰਭੀਰ ਆਰਥਿਕ ਸੰਕਟ ਦਾ ਸੰਕੇਤ ਹੈ ਤੇ ਪ੍ਰਸ਼ਾਸਨ ਨੂੰ ਇਸ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਨਿਗਮ ਅਫ਼ਸਰਾਂ ਦਾ ਮੰਨਣਾ ਹੈ ਕਿ ਫਿਲਹਾਲ ਇਹ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਕਜੌਲੀ ਵਾਟਰ ਵਰਕਸ ਦੇ ਬਿੱਲ ਨਾ ਭਰਨ ਦੀ ਸੂਰਤ ’ਚ ਪਾਣੀ ਸਪਲਾਈ ’ਚ ਵਿਘਨ ਪੈਣ ਦੇ ਨਾਲ-ਨਾਲ ਜੁਰਮਾਨਾ ਵੀ ਲੱਗਣ ਦੀ ਸੰਭਾਵਨਾ ਸੀ। ਨਿਗਮ ਹੁਣ ਵਿੱਤੀ ਸਥਿਰਤਾ ਲਿਆਉਣ ਲਈ ਵਿਕਲਪਕ ਯੋਜਨਾਵਾਂ ’ਤੇ ਕੰਮ ਕਰ ਰਿਹਾ ਹੈ ਪਰ ਜਦੋਂ ਤੱਕ ਕੋਈ ਠੋਸ ਹੱਲ ਨਹੀਂ ਨਿਕਲਦਾ, ਉਦੋਂ ਤੱਕ ਅਸਥਾਈ ਉਪਾਵਾਂ ਨਾਲ ਹੀ ਕੰਮ ਚਲਾਉਣਾ ਪਵੇਗਾ। ਨਿਗਮ ਦੇ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਭਾਰੀ ਰੋਸ ਹੈ। ਉਨ੍ਹਾਂ ਨੂੰ ਚਿੰਤਾ ਹੈ ਕਿ ਜੇ ਨਿਗਮ ਪੈਨਸ਼ਨ ਫੰਡ ’ਚੋਂ ਪੈਸੇ ਕਢਵਾ ਕੇ ਹੋਰ ਖਰਚੇ ਪੂਰੇ ਕਰਦਾ ਰਿਹਾ ਤਾਂ ਭਵਿੱਖ ’ਚ ਪੈਨਸ਼ਨ ਸੁਰੱਖਿਅਤ ਰਹੇਗੀ ਜਾਂ ਨਹੀਂ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਫਿਲਹਾਲ ਨਹੀਂ ਦਿੱਤੇ ਜਾ ਸਕਦੇ।
ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵੱਡਾ ਹਾਦਸਾ, ਮਚਿਆ ਚੀਕ ਚਿਹਾੜਾ
ਸੀਨੀਅਰ ਡਿਪਟੀ ਮੇਅਰ ਨੇ ਵੀ ਜਤਾਇਆ ਇਤਰਾਜ਼
ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਅਕਾਊਂਟ ਬ੍ਰਾਂਚ ਦੇ ਸੀਨੀਅਰ ਅਧਿਕਾਰੀ ਸਮਰ ਸਿੰਘ ਨਾਲ ਗੱਲ ਕੀਤੀ ਕਿ ਪੈਸੇ ਕਿਉਂ ਕਢਵਾਏ ਗਏ। ਉਨ੍ਹਾਂ ਦੱਸਿਆ ਕਿ ਬਿਜਲੀ ਬਿੱਲ ਅਦਾਇਗੀ ਲਈ ਪੈਸੇ ਕਢਵਾਏ ਗਏ ਹਨ। ਇਹ ਪੈਸਾ ਅਗਲੇ ਮਹੀਨੇ ਗ੍ਰਾਂਟ ਇਨ ਏਡ ਆਉਣ ’ਤੇ ਵਾਪਸ ਪੈਨਸ਼ਨ ਫੰਡ ’ਚ ਜਮ੍ਹਾਂ ਕਰਵਾ ਦੇਣਗੇ। ਬੰਟੀ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜੋ ਬਿੱਲ ਅਸੀਂ ਭਰ ਕਰ ਰਹੇ ਹਾਂ, ਉਹ ਸਰਾਸਰ ਗ਼ਲਤ ਹੈ। ਇਹ ਬਿੱਲ ਪ੍ਰਸ਼ਾਸਨ ਨੂੰ ਭਰਨਾ ਚਾਹੀਦਾ ਕਿਉਂਕਿ ਨਿਗਮ ਦਾ ਕੰਮ ਰੱਖ-ਰਖਾਅ ਤੇ ਸੇਵਾਵਾਂ ਦਾ ਹੈ। ਬੰਟੀ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਸਾਨੂੰ ਦਬਾਉਣਾ ਚਾਹੁੰਦਾ ਹੈ। ਸਟਰੀਟ ਲਾਈਟਾਂ ਦਾ ਬਿੱਲ ਪਹਿਲਾਂ ਪ੍ਰਸ਼ਾਸਨ ਦਿੰਦਾ ਸੀ, ਹੁਣ ਉਹ ਬਿਲ ਵੀ ਨਿਗਮ ਭਰ ਰਿਹਾ ਹੈ। ਪ੍ਰਸ਼ਾਸਨ ਨੇ ਸਾਰੇ ਖਰਚਿਆਂ ਦਾ ਬੋਝ ਨਿਗਮ ਨੂੰ ਕੰਗਾਲ ਕਰ ਦਿੱਤਾ ਹੈ। ਨਿਗਮ ਵੀ ਬਿਨਾਂ ਸੋਚੇ ਸਮਝੇ ਫੰਡਾਂ ’ਚੋਂ ਪੈਸੇ ਕਢਵਾ ਰਿਹਾ ਹੈ। ਅਜਿਹੇ ’ਚ ਜੇ ਨਿਗਮ ਕੋਲ ਕਿਤੋਂ ਵੀ ਪੈਸਾ ਨਾ ਆਇਆ ਤਾਂ ਆਊਟਸੋਰਸ ਮੁਲਾਜ਼ਮਾਂ ਵਾਂਗ ਪੈਨਸ਼ਨਰ ਵੀ ਪ੍ਰੇਸ਼ਾਨ ਹੋਣਗੇ। ਆਊਟਸੋਰਸ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੇਣ ਲਈ ਤਾਂ ਨਿਗਮ ਕੋਲ ਪੈਸੇ ਨਹੀਂ ਹਨ। ਬੰਟੀ ਨੇ ਕਿਹਾ ਕਿ 6 ਕਰੋੜ ਰੁਪਏ ਕਢਵਾਇਆ ਗਿਆ ਹੈ, ਜਿਸ ਦਾ ਖਮਿਆਜਾ ਨਿਗਮ ਨੂੰ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ : ਪਰਾਈ ਜਨਾਨੀ ਦੇ ਚੱਕਰਾਂ ਨੇ ਉਜਾੜਿਆ ਘਰ, ਪਤੀ ਨੇ ਪਤਨੀ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e