ਵਿਸ਼ਵ ਇਤਿਹਾਸ ਦੀਆਂ ਪੰਜ ਵੱਡੀਆਂ ਮਹਾਂਮਾਰੀਆਂ ਦਾ ਸੁਣੋ ਕਿਵੇਂ ਹੋਇਆ ਅੰਤ

Wednesday, Apr 08, 2020 - 05:18 PM (IST)

ਜਲੰਧਰ - ਜਿਉਂ-ਜਿਉਂ ਮਨੁੱਖੀ ਸੱਭਿਅਤਾ ਦਾ ਵਿਕਾਸ ਹੁੰਦਾ ਹੈ, ਤਿਉਂ-ਤਿਉਂ ਅਬਾਦੀ 'ਚ ਵੀ ਵਾਧਾ ਹੁੰਦਾ ਹੈ। ਇਨਸਾਨਾਂ ਅਤੇ ਜਾਨਵਰਾਂ ਦਾ ਆਵਾਸ ਨੇੜੇ ਹੁੰਦਾ ਜਾਂਦਾ ਹੈ। ਇਸ ਕਹਿਣਾ ਵੀ ਸਹੀ ਹੋਵੇਗਾ ਕਿ ਹੌਲੀ-ਹੌਲੀ  ਇਨਸਾਨੀ ਤਾਕਤ ਜਾਨਵਰਾਂ ਦੇ ਖਿੱਤੇ ’ਤੇ ਆਪਣਾ ਆਪਣਾ ਅਧਿਕਾਰ ਜਮਾਉਂਦੀ ਜਾਂਦੀ ਹੈ, ਜੋ ਕੁਦਰਤੀ ਬਣਤਰ ’ਚ ਵਿਗਾੜ ਪੈਂਦਾ ਕਰਦਾ ਹੈ। ਨਤੀਜਾ ਕੁਦਰਤ ਦੀ ਕੋਰੋਪੀ ਸਮੇਂ-ਸਮੇਂ ’ਤੇ ਇਨਸਾਨੀ ਬਸਤੀਆਂ ’ਤੇ ਨਾਜ਼ਲ ਹੁੰਦੀ ਰਹਿੰਦੀ ਹੈ, ਕਿਉਂਕਿ ਕੁਦਰਤ ਭਲੀ-ਭਾਤ ਜਾਣੂ ਹੈ ਕਿ ਇਸ ਬਦਲਾ ਲੈਣ ਦੀ ਨੀਤੀ ਤੋਂ। ਇਸ ਦੇ ਬਾਵਜੂਦ ਇਸ ਬਦਲੇ ਦੇ ਪ੍ਰਭਾਵ ਉਝ ਸਾਰਥਕ ਹੀ ਹੁੰਦੇ ਹਨ। ਕਾਫੀ ਸਾਲ ਪਹਿਲਾਂ ਯੂਰਪ ਦੇਸ਼, ਏਸ਼ੀਆ, ਨਾਰਥ ਅਫਰੀਕਾ ਅਤੇ ਅਰਬ ’ਚ ਆਈਪਲੇਅ ਨਾਂ ਦੀ ਮਹਾਮਾਰੀ ਨੇ 30 ਤੋਂ 50 ਮਿਲੀਅਨ ਲੋਕਾਂ ਦੀ ਜਾਨ ਲੈ ਲਈ ਸੀ।

ਇਹ ਉਹ ਸਮਾਂ ਸੀ ਜਦੋਂ ਮੈਡੀਕਲ ਪ੍ਰਣਾਲੀ ਵਿਕਸਤ ਨਹੀਂ ਸੀ। ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਮਹਾਮਾਰੀ ਤੋਂ ਕਿਵੇਂ ਬਚਿਆ ਜਾ ਸਕੇ। ਜਦੋਂ ਇਹ ਮਹਾਮਾਰੀ ਖਤਮ ਹੋਈ ਤਾਂ ਬਹੁਤ ਸਾਰੇ ਲੋਕ ਬਚ ਵੀ ਗਏ, ਇਹ ਉਹ ਲੋਕ ਸਨ, ਜਿਨ੍ਹਾਂ ਦਾ ਇਮਿਊਨ ਸਿਸਟਮ ਮਜ਼ਬੂਤ ਸੀ। ਕਹਿੰਦੇ ਨੇ ਕੁਦਰਤ ਖੁਦ ਨੂੰ ਸੰਤੁਲਿਤ ਰੱਖਣ ਦੀ ਜਾਚ ਨੂੰ ਬਾਖ਼ੂਬੀ ਸਮਝਦੀ ਹੈ। ਸਮੇਂ-ਸਮੇਂ 'ਤੇ ਵਿਸ਼ਵ ਭਰ 'ਚ ਮਹਾਂਮਾਰੀਆਂ ਫੈਲਦੀਆਂ ਆ ਰਹੀਆਂ ਹਨ। ਸੀਮਿਤ ਸਰੋਤਾਂ ਦੇ ਚਲਦਿਆਂ ਕਿਵੇਂ ਲੱਭੇ ਗਏ ਹੱਲ ਆਓ ਜਾਣਦੇ ਹਾਂ....

ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁੰਕਮਲ ਕਹਾਣੀ

ਪੜ੍ਹੋ ਇਹ ਵੀ ਖਬਰ - ਕੋਰੋਨਾ : ਗੁਰਦੁਆਰਿਆਂ ਦੇ ਆਲੇ-ਦੁਆਲੇ ਪੁਲਸ ਨੇ ਨਹੀਂ ਫੜਕਣ ਦਿੱਤੀ ਇਕ ਵੀ ਚਿੜੀ


 

 


author

rajwinder kaur

Content Editor

Related News