21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ

Monday, May 02, 2022 - 01:01 PM (IST)

21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ

ਸਮਾਣਾ (ਦਰਦ, ਅਸ਼ੋਕ)- 21 ਸਾਲਾ ਕੁਆਰੇ ਨੌਜਵਾਨ ਨਾਲ ਨਾਜਾਇਜ਼ ਸੰਬੰਧ ਉਜਾਗਰ ਹੋ ਜਾਣ ਤੋਂ ਪਰੇਸ਼ਾਨ ਪਿੰਡ ਭੂਤਗੜ੍ਹ ਨਿਵਾਸੀ 4 ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਪਾਤੜਾਂ ਪੁਲਸ ਵੱਲੋਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਡਾ. ਕਿੰਮੀ ਛਾਬੜਾ ਆਦਿੱਤਿਆ ਕਿਸ਼ੋਰ ਅਤੇ ਬੀਰਦਵਿੰਦਰ ਸਿੰਘ ਦੇ ਤਿੰਨ ਮੈਂਬਰੀ ਪੈਨਲ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਕੇ ਵਿਸਰਾ ਜਾਂਚ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ: ਜਲੰਧਰ ਵਿਖੇ ਡਾਲਫਿਨ ਹੋਟਲ ਨੇੜੇ ਗੋਲ਼ੀਆਂ ਚੱਲਣ ਦੀ ਵਾਰਦਾਤ ਦਾ ਅਸਲ ਕਾਰਨ ਆਇਆ ਸਾਹਮਣੇ

ਜਾਂਚ ਅਧਿਕਾਰੀ ਏ. ਐੱਸ. ਆਈ. ਜਗਤਾਰ ਸਿੰਘ ਅਤੇ ਨਵਦੀਪ ਕੌਰ ਨੇ ਦੱਸਿਆ ਕਿ ਮ੍ਰਿਤਕਾ ਕਮਲਾ (40) ਦੇ ਪਤੀ ਗੁਰਮੀਤ ਸਿੰਘ ਵਾਸੀ ਭੂਤਗੜ੍ਹ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਨੌਜਵਾਨ ਜੱਸਾ ਸਿੰਘ ਵੱਲੋਂ ਉਸ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਬਣਾਉਣ ਉਪਰੰਤ ਉਹ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦਾ ਸੀ। ਇਸ ਗੱਲ ਦਾ ਪਤਾ ਚੱਲਣ ’ਤੇ ਘਰ ’ਚ ਝਗੜਾ ਰਹਿਣ ਲੱਗਿਆ ਅਤੇ ਕੁਝ ਦਿਨ ਪਹਿਲਾਂ ਇਨ੍ਹਾਂ ਦੇ ਸੰਬੰਧਾਂ ਦੀ ਗੱਲ ਪੰਚਾਇਤ ਤੱਕ ਆ ਗਈ।

ਨਾਜਾਇਜ਼ ਸੰਬੰਧਾਂ ਦੀ ਗੱਲ ਚਰਚਾ ’ਚ ਆ ਜਾਣ ’ਤੇ ਉਸ ਦੀ ਪਤਨੀ ਕਾਫ਼ੀ ਪਰੇਸ਼ਾਨ ਰਹਿਣ ਲੱਗੀ। ਸ਼ਨੀਵਾਰ ਸ਼ਾਮ ਜਦੋਂ ਕੋਈ ਘਰ ਨਹੀਂ ਸੀ ਤਾਂ ਉਸ ਨੇ ਕਮਰੇ ਦੇ ਗਾਰਡਰ ’ਚ ਚੁੰਨੀ ਨਾਲ ਫਾਹਾ ਲੈ ਲਿਆ। ਖੇਡ ਰਹੇ ਬੱਚਿਆਂ ਵੱਲੋਂ ਔਰਤ ਨੂੰ ਫਾਹਾ ਲੱਗਿਆ ਵੇਖੇ ਜਾਣ ’ਤੇ ਰੌਲਾ ਪਾਉਣ ਉਪਰੰਤ ਪਹੁੰਚੇ ਗੁਆਂਢੀਆਂ ਨੇ ਉਸ ਦੀ ਲਾਸ਼ ਨੂੰ ਜਦੋਂ ਹੇਠਾਂ ਉਤਾਰਿਆ, ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁਕੀ ਸੀ। ਪੁਲਸ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦਕਿ ਪੋਸਟਮਾਰਟਮ ਉਪਰੰਤ ਮ੍ਰਿਤਕਾ ਦੀ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News