ਡਿਊਟੀ ਵੇਲੇ ਮੁਲਾਜ਼ਮਾਂ ''ਤੇ ਲੱਗੀ ਵੱਡੀ ਪਾਬੰਦੀ, ਆਇਆ ਨਵਾਂ ਫ਼ਰਮਾਨ, CTU ਨੇ ਚੁੱਕਿਆ ਸਖ਼ਤ ਕਦਮ

Saturday, Oct 03, 2026 - 03:53 PM (IST)

ਡਿਊਟੀ ਵੇਲੇ ਮੁਲਾਜ਼ਮਾਂ ''ਤੇ ਲੱਗੀ ਵੱਡੀ ਪਾਬੰਦੀ, ਆਇਆ ਨਵਾਂ ਫ਼ਰਮਾਨ, CTU ਨੇ ਚੁੱਕਿਆ ਸਖ਼ਤ ਕਦਮ

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਸਖ਼ਤ ਨਿਯਮ ਲਾਗੂ ਕੀਤਾ ਹੈ, ਜਿਸ ਤਹਿਤ ਡਰਾਈਵਰ ਅਤੇ ਕੰਡਕਟਰ ਸਮੇਤ ਸਾਰੇ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਰੀਲਾਂ ਬਣਾਉਣ 'ਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। ਸੀ. ਟੀ. ਯੂ. ਅਤੇ ਸੀ. ਸੀ. ਬੀ. ਐੱਸ. ਐੱਸ. ਦੇ ਡਰਾਈਵਰ, ਕੰਡਕਟਰ, ਇੰਸਪੈਕਟਰ ਸਮੇਤ ਸਾਰੇ ਰੂਟ ਅਤੇ ਫੀਲਡ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਰਹਿੰਦੇ ਹੋਏ ਨਿੱਜੀ ਮਕਸਦ ਲਈ ਕਿਸੇ ਵੀ ਕਿਸਮ ਦੀ ਵੀਡੀਓ ਜਾਂ ਕੰਟੈਂਟ ਇੰਟਰਨੈੱਟ ਮੀਡੀਆ 'ਤੇ ਪੋਸਟ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਮੰਡਲ ਪ੍ਰਬੰਧਕ ਸੀ. ਟੀ. ਯੂ. ਅਤੇ ਡਾਇਰੈਕਟਰ ਟਰਾਂਸਪੋਰਟ ਦੇ ਦਫ਼ਤਰ ਵੱਲੋਂ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਰੀ ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਬੱਸ ਚਲਾਉਂਦੇ ਸਮੇਂ ਜਾਂ ਬੱਸ 'ਚ ਡਿਊਟੀ ਦੌਰਾਨ ਰੀਲ ਜਾਂ ਵੀਡੀਓ ਬਣਾਉਣ 'ਤੇ ਵਿਸ਼ੇਸ਼ ਤੌਰ 'ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਵਰਦੀ 'ਚ ਵੀ ਨਿੱਜੀ ਕੰਟੈਂਟ ਬਣਾਉਣ ਦੀ ਸਖ਼ਤ ਮਨਾਹੀ ਹੈ, ਜਿਸ ਦਾ ਅਧਿਕਾਰਤ ਡਿਊਟੀ ਨਾਲ ਕੋਈ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਕੇਂਦਰ ਦੀ ਮਨਜ਼ੂਰੀ, ਪੰਜਾਬੀਆਂ ਦੀ 40 ਸਾਲ ਪੁਰਾਣੀ ਮੰਗ ਹੋਈ ਪੂਰੀ

ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੀ. ਟੀ. ਯੂ. ਅਤੇ ਸੀ. ਸੀ. ਬੀ. ਐੱਸ. ਐੱਸ. ਦੀਆਂ ਬੱਸਾਂ, ਬੱਸ ਸਟੈਂਡ, ਡਿਪੂ, ਦਫ਼ਤਰ, ਵਰਕਸ਼ਾਪ ਅਤੇ ਯਾਤਰੀ ਸਹੂਲਤਾਂ ਦੀ ਵਰਤੋਂ ਨਿੱਜੀ ਜਾਂ ਵਪਾਰਕ ਕੰਟੈਂਟ ਬਣਾਉਣ ਲਈ ਪੂਰਵ ਪ੍ਰਵਾਨਗੀ ਤੋਂ ਬਿਨਾਂ ਨਹੀਂ ਕੀਤੀ ਜਾ ਸਕੇਗੀ। ਪ੍ਰਸ਼ਾਸਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ, ਨਹੀਂ ਤਾਂ ਨਿਯਮ ਤੋੜਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170



 


author

Babita

Content Editor

Related News