ਬਠਿੰਡਾ: ਨਸ਼ੇੜੀ ਪਿਓ ਤੋਂ ਪ੍ਰੇਸ਼ਾਨ ਧੀ ਨੇ ਚੁੱਕਿਆ ਅਜਿਹਾ ਕਦਮ, ਮੌਕੇ ''ਤੇ ਪੁੱਜੀ ਪੁਲਸ, ਫਿਰ...

Tuesday, Oct 06, 2026 - 07:52 AM (IST)

ਬਠਿੰਡਾ: ਨਸ਼ੇੜੀ ਪਿਓ ਤੋਂ ਪ੍ਰੇਸ਼ਾਨ ਧੀ ਨੇ ਚੁੱਕਿਆ ਅਜਿਹਾ ਕਦਮ, ਮੌਕੇ ''ਤੇ ਪੁੱਜੀ ਪੁਲਸ, ਫਿਰ...

ਬਠਿੰਡਾ (ਸੁਖਵਿੰਦਰ) - ਪੀ. ਸੀ. ਆਰ. ਈਕੋ-7 ਦੇ ਏ. ਐੱਸ. ਆਈ. ਰਾਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਗੁਰਤੇਜ ਸਿੰਘ ਗੁਰੂ ਨੇ ਬੀਤੀ ਦੇਰ ਰਾਤ ਕਰੀਬ 12 ਵਜੇ ਗਸ਼ਤ ਦੌਰਾਨ 12 ਸਾਲਾ ਇਕ ਬੱਚੀ ਨੂੰ ਨਹਿਰ ’ਚ ਛਾਲ ਮਾਰਨ ਤੋਂ ਬਚਾਅ ਲਿਆ। ਆਪਣੀ ਜ਼ਿੰਦਗੀ ਖ਼ਤਮ ਕਰਨ ਵਾਲੀ ਇਹ ਧੀ ਆਪਣੇ ਪਿਓ ਦੀ ਨਸ਼ੇ ਦੀ ਆਦਤ ਤੋਂ ਬਹੁਤ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਵੱਡਾ ਕਦਮ ਚੁੱਕਣ ਦਾ ਫੈਸਲਾ ਲਿਆ। 

ਇਹ ਵੀ ਪੜ੍ਹੋ : ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ ਹੋਵੇਗੀ ਪੈਸੇ ਦੀ ਵਰਖਾ

ਇਸ ਮਾਮਲੇ ਦੇ ਸਬੰਧ ਵਿਚ ਪੀ. ਸੀ. ਆਰ. ਟੀਮ ਨੇ ਡਰੀ ਅਤੇ ਸਹਿਮੀ ਬੱਚੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਸਿਮਰਨ ਨਿਵਾਸੀ ਜੋਗੀ ਨਗਰ ਦੱਸਿਆ। ਬੱਚੀ ਨੇ ਦੱਸਿਆ ਕਿ ਉਸ ਦਾ ਪਿਓ ਨਸ਼ੇ ਦਾ ਆਦੀ ਹੈ ਅਤੇ ਉਸ ਦੀ ਮਾਂ ਉਸ ਦੇ ਪਿਓ ਤੋਂ ਪ੍ਰੇਸ਼ਾਨ ਹੋ ਕੇ ਘਰ ਛੱਡ ਕੇ ਚਲੀ ਗਈ ਹੈ। ਉਸ ਦਾ ਪਿਓ ਉਸ ਨੂੰ ਅਤੇ ਉਸ ਦੇ ਭਰਾ ਨੂੰ ਵੀ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਇਸੇ ਕਾਰਨ ਉਹ ਆਪਣੇ ਚਾਚੇ ਪਿੰਟੂ ਕੁਮਾਰ ਅਤੇ ਦਾਦੀ ਦਇਆ ਰਾਣੀ ਕੋਲ ਰਹਿੰਦੀ ਹੈ, ਜੋ ਵੱਖ ਰਹਿੰਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ

ਉਸ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਉਸ ਦੇ ਪਿਓ ਨੇ ਜ਼ਿਆਦਾ ਨਸ਼ਾ ਕਰ ਕੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ, ਜਿਸ ਕਾਰਨ ਉਸ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਸੀ। ਪੁਲਸ ਨੇ ਮੌਕੇ ਤੋਂ ਲੰਘ ਰਹੇ ਪਰਸਰਾਮ ਨਗਰ ਨਿਵਾਸੀ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਦੀ ਵੀ ਮਦਦ ਲਈ। ਇਸ ਤੋਂ ਬਾਅਦ ਬੱਚੀ ਨੂੰ ਉਸ ਦੇ ਚਾਚੇ ਅਤੇ ਦਾਦੀ ਕੋਲ ਸੁਰੱਖਿਅਤ ਪਹੁੰਚਾ ਦਿੱਤਾ ਗਿਆ।

ਇਹ ਵੀ ਪੜ੍ਹੋ : ਪਿਆਕੜਾਂ ਲਈ ਵੱਡੀ ਖ਼ੁਸ਼ਖ਼ਬਰੀ; 15% ਸਸਤੇ ਹੋਣਗੇ ਦਿੱਲੀ 'ਚ ਵਿਦੇਸ਼ੀ ਪੈੱਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News