ਪੰਜਾਬ: ਕੜੇ ਵੇਚਣ ਵਾਲੇ ਬਜ਼ੁਰਗ ਦੀ ਚਮਕੀ ਕਿਸਮਤ! 50 ਰੁਪਏ ''ਚ ਨਿਕਲੀ 21 ਲੱਖ ਰੁਪਏ ਦੀ ਲਾਟਰੀ

Thursday, Oct 08, 2026 - 07:44 PM (IST)

ਪੰਜਾਬ: ਕੜੇ ਵੇਚਣ ਵਾਲੇ ਬਜ਼ੁਰਗ ਦੀ ਚਮਕੀ ਕਿਸਮਤ! 50 ਰੁਪਏ ''ਚ ਨਿਕਲੀ 21 ਲੱਖ ਰੁਪਏ ਦੀ ਲਾਟਰੀ

ਰੂਪਨਗਰ/ ਸ੍ਰੀ ਕੀਰਤਪੁਰ ਸਾਹਿਬ (ਵਿਜੇ ਸ਼ਰਮਾ)- ਕੜੇ ਵੇਚਣ ਵਾਲੇ 60 ਸਾਲਾ ਬਜ਼ੁਰਗ ਵਿਅਕਤੀ ਦੀ ਖ਼ੁਸ਼ੀ ਦਾ ਟਿਕਾਣਾ ਉਸ ਵੇਲੇ ਨਾ ਰਿਹਾ ਜਦੋਂ ਉਹ ਅਚਾਨਕ ਲੱਖਪਤੀ ਬਣ ਗਿਆ। ਬਜ਼ੁਰਗ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲੀ।  ਮਿਲੀ ਜਾਣਕਾਰੀ ਮੁਤਾਬਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਨੇੜੇ ਫੜ੍ਹੀ ਲਗਾ ਕੇ ਬਾਂਹ 'ਚ ਪਾਉਣ ਵਾਲੇ ਕੜੇ ਵੇਚਣ ਵਾਲੇ ਇਕ ਗ਼ਰੀਬ ਬਜ਼ੁਰਗ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਖ਼ਬਰ ਤੋਂ ਬਾਅਦ ਬਜ਼ੁਰਗ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹਰਦੋਨਿਮੋਹ ਦੇ ਰਹਿਣ ਵਾਲੇ ਹੇਮਰਾਜ ਨੇ ਦੱਸਿਆ ਕਿ ਉਹ ਪਿਛਲੇ 28 ਸਾਲਾਂ ਤੋਂ ਦਰਗਾਹ ਬਾਬਾ ਬੁੱਢਣ ਸ਼ਾਹ ਜੀ, ਸ੍ਰੀ ਕੀਰਤਪੁਰ ਸਾਹਿਬ ਨੇੜੇ ਫੜ੍ਹੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਬੀਤੀ 4 ਅਕਤੂਬਰ ਨੂੰ ਉਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਨੇੜੇ ਸਥਿਤ ਇਕ ਲਾਟਰੀ ਸਟਾਲ ਤੋਂ 50 ਰੁਪਏ ਦੀ ਰਾਜਸ਼੍ਰੀ ਹਫ਼ਤਾਵਾਰੀ ਲਾਟਰੀ ਖ਼ਰੀਦੀ ਸੀ।

ਇਹ ਵੀ ਪੜ੍ਹੋ: 95 ਕਰੋੜ ਦੀ ਲਾਗਤ ਨਾਲ ਬਦਲਿਆ ਜਾਵੇਗਾ ਜਲੰਧਰ ਰੇਲਵੇ ਸਟੇਸ਼ਨ! ਏਅਰਪੋਰਟ ਵਰਗੀ ਹੋਵੇਗੀ ਦਿੱਖ

PunjabKesari

ਅਗਲੇ ਦਿਨ 5 ਅਕਤੂਬਰ ਨੂੰ ਜਦੋਂ ਉਹ ਮੁੜ ਸ੍ਰੀ ਅਨੰਦਪੁਰ ਸਾਹਿਬ ਗਿਆ ਤਾਂ ਉਕਤ ਲਾਟਰੀ ਸਟਾਲ ਦੇ ਸੰਚਾਲਕ ਤੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ 21 ਲੱਖ ਰੁਪਏ ਦੀ ਪਹਿਲਾ ਇਨਾਮ ਨਿਕਲਿਆ ਹੈ। ਇਹ ਖ਼ਬਰ ਸੁਣ ਕੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਹੇਮਰਾਜ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਦੇਸ਼ ਵਿਚ ਮਿਹਨਤ-ਮਜ਼ਦੂਰੀ ਕਰਦਾ ਹੈ, ਜਦਕਿ ਉਸ ਦੀ ਧੀ ਦਾ ਵਿਆਹ ਹੋ ਚੁੱਕਾ ਹੈ। ਪਰਿਵਾਰ ਵਿਚ ਉਸ ਤੋਂ ਇਲਾਵਾ ਉਸ ਦੀ ਪਤਨੀ, ਨੂੰਹ ਅਤੇ ਇਕ ਪੋਤਾ ਅਤੇ ਇਕ ਪੋਤੀ ਹਨ।

ਇਹ ਵੀ ਪੜ੍ਹੋ: LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ

ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੇਮਰਾਜ ਨੇ ਕਿਹਾ ਕਿ ਲਾਟਰੀ ਦੀ ਰਕਮ ਨਾਲ ਉਹ ਆਪਣੇ ਪਰਿਵਾਰ ਨੂੰ ਵਧੀਆ ਜੀਵਨ ਦੇਣ ਅਤੇ ਆਪਣੇ ਪੋਤੇ-ਪੋਤੀ ਨੂੰ ਚੰਗੀ ਸਿੱਖਿਆ ਦਿਵਾਉਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਉਹ ਇਸ ਰਕਮ ਦਾ ਕੁਝ ਹਿੱਸਾ ਪਿੰਡ ਦੇ ਮੰਦਿਰ ਦੀ ਉਸਾਰੀ 'ਚ ਸਹਿਯੋਗ ਦੇਣ ਅਤੇ ਹੋਰ ਧਾਰਮਿਕ ਕਾਰਜਾਂ ਲਈ ਖ਼ਰਚ ਕਰੇਗਾ। ਉਸ ਨੇ ਕਿਹਾ ਕਿ ਲੱਖਾਂ ਰੁਪਏ ਦੀ ਲਾਟਰੀ ਨਿਕਲਣ ਦੇ ਬਾਵਜੂਦ ਉਹ ਆਪਣਾ ਮਿਹਨਤ-ਮਜ਼ਦੂਰੀ ਵਾਲਾ ਕੰਮ ਨਹੀਂ ਛੱਡੇਗਾ ਅਤੇ ਪਹਿਲਾਂ ਵਾਂਗ ਹੀ ਦਰਗਾਹ ਨੇੜੇ ਫੜ੍ਹੀ ਲਗਾਉਂਦਾ ਰਹੇਗਾ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News