ਫਗਵਾੜਾ ਵਿਖੇ ਪਤੀ ਦੀ ਕੁੱਟਮਾਰ ਤੋਂ ਦੁਖ਼ੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Monday, Jul 11, 2022 - 04:01 PM (IST)

ਫਗਵਾੜਾ ਵਿਖੇ ਪਤੀ ਦੀ ਕੁੱਟਮਾਰ ਤੋਂ ਦੁਖ਼ੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਫਗਵਾੜਾ (ਜਲੋਟਾ)- ਫਗਵਾੜਾ ਵਿਚ ਆਪਣੇ ਪਤੀ ਦੀ ਕੁੱਟਮਾਰ ਤੋਂ ਤੰਗ ਪਰੇਸ਼ਾਨ ਹੋ ਕੇ ਇਕ ਪਤਨੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਣਮੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰਮੀਤ ਕੌਰ ਪਤਨੀ ਤੀਰਥ ਰਾਮ ਵਾਸੀ ਪਿੰਡ ਸਰਗੂੰਦੀ ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਨੇ ਪੁਲਸ ਨੂੰ ਦਰਜ ਕਰਾਏ ਬਿਆਨ ਅਤੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ ਨਨਾਣ ਪ੍ਰੀਤੀ ਉਰਫ਼ ਦੇਵੀ ਦਾ ਵਿਆਹ ਨਿਰਮਲ ਰਾਮ ਪੁੱਤਰ ਪਿਆਰਾ ਲਾਲ ਵਾਸੀ ਜਗਤਪੁਰ ਜੱਟਾਂ ਫਗਵਾੜਾ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। 

ਇਹ ਵੀ ਪੜ੍ਹੋ: ਹੁਣ ਹੁਸ਼ਿਆਰਪੁਰ ਦੀ ਪੁਲਸ ਕਰੇਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ, ਅਦਾਲਤ ਨੇ ਦਿੱਤਾ 7 ਦਿਨ ਦਾ ਰਿਮਾਂਡ
ਪ੍ਰੀਤੀ ਦਾ ਪਤੀ ਨਿਰਮਲ ਰਾਮ ਉਸ ਨਾਲ ਅਕਸਰ ਲੜਾਈ-ਝਗੜਾ ਕਰਦਾ ਰਹਿੰਦਾ ਸੀ ਅਤੇ ਉਹ ਕਈ ਵਾਰ ਉਨ੍ਹਾਂ ਨੂੰ ਸਮਝਾ ਕੇ ਆਏ ਸਨ। 9 ਜੁਲਾਈ ਨੂੰ ਪ੍ਰੀਤੀ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਨਿਰਮਲ ਰਾਮ ਨੇ ਉਸ ਨਾਲ ਕੁੱਟਮਾਰ ਕੀਤੀ ਹੈ, ਜਿਸ 'ਤੇ ਉਹ ਸਮੇਤ ਆਪਣੇ ਪਤੀ ਤੀਰਥ ਰਾਮ ਦੇ ਨਾਲ ਆਪਣੀ ਨਨਾਣ ਪ੍ਰੀਤੀ ਦੇ ਪਿੰਡ ਜਗਤਪੁਰ ਜੱਟਾਂ ਵਿਖੇ ਘਰ ਪੁੱਜੇ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸਮਝਾਇਆ। ਅਗਲੇ ਦਿਨ ਸਵੇਰੇ ਹੀ ਉਨ੍ਹਾਂ ਨੂੰ ਨਿਰਮਲ ਰਾਮ ਦਾ ਫੋਨ ਆਇਆ ਕਿ ਤੁਸੀਂ ਘਰ ਆ ਜਾਓ ਜਦੋਂ ਉਹ ਪਿੰਡ ਜਗਤਪੁਰ ਜੱਟਾਂ ਉਨ੍ਹਾਂ ਦੇ ਘਰ ਗਏ ਤਾਂ ਵਿਹੜੇ ਵਿੱਚ ਮੰਜੇ 'ਤੇ ਪ੍ਰੀਤੀ ਦੀ ਲਾਸ਼ ਪਈ ਸੀ। 
ਉਨ੍ਹਾਂ ਦੋਸ਼ ਲਗਾਇਆ ਕਿ ਪ੍ਰੀਤੀ ਉਰਫ਼ ਦੇਵੀ ਨੇ ਆਪਣੇ ਪਤੀ ਦੀ ਕੁੱਟਮਾਰ ਤੋਂ ਤੰਗ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਗੁਰਮੀਤ ਕੌਰ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮ ਨਿਰਮਲ ਰਾਮ ਖ਼ਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦਾ ਪਿਆਰ ਚੜ੍ਹਿਆ ਪਰਵਾਨ, ਪਾਕਿਸਤਾਨ ਦੀ ਸ਼ੁਮਾਇਲਾ ਨੇ ਜਲੰਧਰ ਦੇ ਮੁੰਡੇ ਨਾਲ ਕੀਤਾ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News