4 ਮਹੀਨੇ ਪਹਿਲਾਂ ਲੁੱਟੀ ਗਈ ਸੀ ਜਨਾਨੀ ਦੀ ਆਬਰੂ, ਹੁਣ ਇਨਸਾਫ਼ ਲਈ ਖਾ ਰਹੀ ਹੈ ਠੋਕਰਾਂ

Wednesday, Jun 17, 2020 - 03:37 PM (IST)

4 ਮਹੀਨੇ ਪਹਿਲਾਂ ਲੁੱਟੀ ਗਈ ਸੀ ਜਨਾਨੀ ਦੀ ਆਬਰੂ, ਹੁਣ ਇਨਸਾਫ਼ ਲਈ ਖਾ ਰਹੀ ਹੈ ਠੋਕਰਾਂ

ਜਲਾਲਬਾਦ (ਪਰਮਜੀਤ)— ਜਲਾਲਾਬਾਦ ਦੀ ਰਹਿਣ ਵਾਲੀ ਇਕ ਜਨਾਨੀ ਪਿਛਲੇ ਚਾਰ ਮਹੀਨੇ ਪਹਿਲਾਂ ਬਲਤਾਕਾਰ ਦੀ ਘਟਨਾ ਦਾ ਸ਼ਿਕਾਰ ਹੋ ਗਈ ਸੀ। ਉਦੋਂ ਤੋਂ ਲੈ ਕੇ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।  ਉਸ ਨੂੰ ਇਨਸਾਫ਼ ਲੈਣ ਲਈ ਪੁਲਿਸ ਅਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਖਾਣ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੋ ਸਕਿਆ ਹੈ। ਹੁਣ ਉਹ ਇਨਸਾਫ਼ ਨਾ ਮਿਲਣ ਕਰਕੇ ਥੱਕੀ ਟੁੱਟੀ ਇੰਝ ਮਹਿਸੂਸ ਕਰ ਰਹੀ ਹੈ ਕਿ ਸ਼ਾਇਦ ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਹ ਖ਼ੁਦ ਆਪਣੇ ਆਪ ਨੂੰ ਖਤਮ ਕਰ ਲਵੇ।  

ਮੀਡੀਆ ਸਾਹਮਣੇ ਦੱਸੀ ਦਰਦਭਰੀ ਦਾਸਤਾਨ
ਪੱਤਰਕਾਰਾਂ ਨੂੰ ਆਪਣੀ ਦਾਸਤਾਨ ਸੁਣਾਉਂਦੇ ਉਕਤ ਜਨਾਨੀ ਨੇ ਦੱਸਿਆ ਹੈ ਕਿ 31 ਜਨਵਰੀ 2020 ਨੂੰ ਉਸ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ। ਉਸ ਨੇ ਦੱਸਿਆ ਕਿ ਉਹ ਘਟਨਾ ਵਾਲੇ ਦਿਨ ਘਰ 'ਚ ਇਕੱਲੀ ਸੀ ਅਤੇ 3 ਵਿਅਕਤੀ ਉਸ ਨੂੰ ਆ ਕੇ ਉਸ ਦੇ ਘਰ ਦੇ ਸਾਹਮਣੇ ਉਸ ਦੇ ਘਰਵਾਲੇ ਦੀ ਖੜ੍ਹੀ ਕਾਰ ਨੂੰ ਸਾਈਡ 'ਤੇ ਕਰਨ ਲਈ ਕਹਿਣ ਲੱਗੇ ਸਨ। ਉਕਤ ਜਨਾਨੀ ਨੇ ਕਿਹਾ ਸੀ ਕਿ ਉਸ ਦਾ ਪਤੀ ਅਜੇ ਘਰ ਨਹੀਂ ਹੈ, ਇਸ ਕਰਕੇ ਉਹ ਆਪਣੀ ਕਾਰ ਨੂੰ ਸਾਈਡ 'ਤੇ ਨਹੀਂ ਕਰ ਸਕਦੀ। ਇਕੱਲੀ ਹੋਣ ਦਾ ਫਾਇਦਾ ਚੁੱਕਦੇ ਉਕਤ ਦੋਸ਼ੀ ਉਸ ਨੂੰ ਚੁੱਕ ਕੇ ਆਪਣੀ ਗੱਡੀ 'ਚ ਬਿਠਾ ਕੇ ਲੈ ਗਏ ਅਤੇ ਉਸ ਦੇ ਘਰ ਤੋਂ ਥੋੜ੍ਹੀ ਦੂਰ ਲਿਜਾ ਕੇ ਖਾਲੀ ਪਲਾਟ 'ਚ ਉਸ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ।  

ਇਹ ਵੀ ਪੜ੍ਹੋ :  ਹੁਸ਼ਿਆਰਪੁਰ 'ਚ BSF ਮੁਲਾਜ਼ਮ ਨਿਕਲਿਆ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 146 ਤੱਕ ਪੁੱਜੀ

PunjabKesari

ਉਸ ਨੇ ਅੱਗੇ ਦੱਸਦੇ ਕਿਹਾ ਕਿ ਜਦੋਂ ਪੀੜਤ ਔਰਤ ਦੀ ਬਜ਼ੁਰਗ ਸੱਸ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਪਰ ਪੁੱਤਰ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਵਾਹ ਚੱਲਦੀ ਨਾ ਵੇਖ ਕੇ ਜਲਾਲਾਬਾਦ ਥਾਣਾ ਦੀ ਪੁਲਸ ਨੂੰ ਬੁਲਾਇਆ ਸੀ ਅਤੇ ਪੁਲਸ ਆਪ ਆ ਕੇ ਲੜਕੀ ਨੂੰ ਆਪਣੀ ਗੱਡੀ 'ਚ ਲਿਜਾ ਕੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਕਰਵਾਇਆ।
ਪੁਲਸ ਨੇ ਸਿਵਲ ਹਸਪਤਾਲ 'ਚ ਪੂਰੇ ਪ੍ਰਬੰਧ ਨਾਲ ਜ਼ਿਲ੍ਹੇ ਦੇ ਹਸਪਤਾਲ ਫਾਜ਼ਿਲਕਾ ਵਿਖੇ ਉਸ ਦਾ ਮੈਡੀਕਲ ਕਰਵਾਇਆ। ਉਸ ਨੇ ਅੱਗੇ ਦੱਸਿਆ ਕਿ ਪੁਲਸ ਵੱਲੋਂ ਬਿਆਨ ਲਿਖੇ ਜਾਂਦੇ ਹਨ ਪਰ ਉਸ ਨਾਲ ਹੋਏ ਬਲਾਤਕਾਰ ਦਾ ਮਾਮਲਾ ਅਜੇ ਤੱਕ ਦਰਜ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਨਸ਼ੇ ਦੇ ਦੈਂਤ ਦੇ ਨਿਗਲੇ ਇਕੋ ਪਰਿਵਾਰ ਦੇ 3 ਨੌਜਵਾਨ, ਉਜੜਿਆ ਹੱਸਦਾ-ਵੱਸਦਾ ਘਰ (ਤਸਵੀਰਾਂ)

ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਇਨਸਾਫ਼ ਲਈ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਹਨ ਪਰ ਉਸ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਨਸਾਫ ਨਾ ਮਿਲਣ ਦੀ ਸੂਰਤ 'ਚ ਉਕਤ ਜਨਾਨੀ ਨੇ ਖੁਦਕੁਸ਼ੀ ਕਰਨ ਦੀ ਵੀ ਧਮਕੀ ਦਿੱਤੀ। ਉਸ ਨੇ ਕਿਹਾ ਕਿ ਮੇਰੇ ਵੱਲੋਂ ਕੁਝ ਕਰ ਲੈਣ, ਭਾਵ ਆਪਣੇ ਆਪ ਨੂੰ ਖਤਮ ਕਰਨ ਲੈਣ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਅਤੇ ਦੋਸ਼ੀ ਜ਼ਿੰਮੇਵਾਰ ਹੋਣਗੇ।

ਇਹ ਵੀ ਪੜ੍ਹੋ ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ

ਉਥੇ ਹੀ ਇਸ ਸਬੰਧੀ ਜਲਾਲਾਬਾਦ ਡੀ. ਐੱਸ. ਪੀ. ਪਲਵਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੀ ਇਕ ਦਿਨ ਪਹਿਲਾਂ ਲੜਾਈ ਹੋਈ ਸੀ ਅਤੇ ਉਸ ਤੋਂ ਬਾਅਦ ਇਸ ਜਨਾਨੀ ਵੱਲੋਂ ਬਲਾਤਕਾਰ ਹੋਣ ਸਬੰਧੀ ਦੱਸਿਆ ਗਿਆ ਸੀ। ਇਸ ਸਬੰਧੀ ਸਵੈਬ ਰਿਪੋਰਟ ਆਉਣੀ ਬਾਕੀ ਹੈ। ਰਿਪੋਰਟ ਆਉਣ ਤੋਂ ਬਾਅਦ ਜੇਕਰ ਬਲਾਤਕਾਰ ਹੋਣਾ ਪਾਇਆ ਜਾਂਦਾ ਹੈ ਤਾਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਸਾਢੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੁਲਸ ਨੇ ਨਾ ਕੋਈ ਇਨਕੁਆਰੀ ਕੀਤੀ ਨਾ ਹੀ ਕਿਸੇ ਦਾ ਪੱਖ ਜਾਣਿਆ। ਇਸ ਦੇ ਬਾਵਜੂਦ ਪੁਲਸ ਆਪਣੇ ਪੱਧਰ 'ਤੇ ਇਹ ਗੱਲ ਕਹਿ ਰਹੀ ਹੈ ਕਿ ਇਹ ਮਾਮਲਾ ਸ਼ੱਕੀ ਅਤੇ ਝੂਠਾ ਜਾਪਦਾ ਹੈ। ਪੁਲਸ ਵੱਲੋਂ ਦਿੱਤੀ ਗਈ ਦਲੀਲ ਕਿੰਨੀ ਕੁ ਵਾਜਬ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ ਜਲੰਧਰ:ਪੰਜਾਬ ਨੈਸ਼ਨਲ ਬੈਂਕ ਦਾ ਸੁਰੱਖਿਆ ਕਰਮੀ ਕੋਰੋਨਾ ਪਾਜ਼ੇਟਿਵ, ਸਾਖ਼ਾ ਕੀਤੀ ਗਈ ਸੀਲ


author

shivani attri

Content Editor

Related News