ਘਰ ਵੇਚਣ ਦਾ ਵਾਅਦਾ ਕਰਕੇ ਔਰਤ ਨਾਲ ਮਾਰੀ 13.3 ਲੱਖ ਦੀ ਠੱਗੀ, ਐੱਫਆਈਆਰ ਦਰਜ
Saturday, Sep 13, 2025 - 09:51 AM (IST)

ਲੁਧਿਆਣਾ (ਰਾਮ) : ਜਮਾਲਪੁਰ ਪੁਲਸ ਨੇ ਘਰ ਵੇਚਣ ਦਾ ਵਾਅਦਾ ਕਰਕੇ ਇੱਕ ਔਰਤ ਨਾਲ 13.3 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਨੇ ਨੌਂ ਇਲੈਕਟ੍ਰੋਪਲੇਟਿੰਗ ਅਤੇ ਜ਼ਿੰਕ ਯੂਨਿਟਾਂ ਦੇ ਗੈਰ-ਕਾਨੂੰਨੀ ਸੀਵਰੇਜ ਕਨੈਕਸ਼ਨ ਕੱਟੇ
ਜਾਣਕਾਰੀ ਮੁਤਾਬਕ, ਸ਼ੈਲੀ ਜੈਨ ਨਿਵਾਸੀ ਵਿਜੇ ਇੰਦਰ ਨਗਰ ਜੈਨ ਕਾਲੋਨੀ ਡਾਬਾ ਰੋਡ ਦੀ ਸ਼ਿਕਾਇਤ 'ਤੇ ਜਮਾਲਪੁਰ ਥਾਣੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ, ਦੋਸ਼ੀ ਸਰਿਤਾ ਯਾਦਵ ਨਿਵਾਸੀ ਸ਼ਿਵ ਸ਼ਕਤੀ ਐਨਕਲੇਵ ਨੇੜੇ ਜੇ.ਪੀ. ਐਨਕਲੇਵ ਛੋਟੀ ਭਾਮੀਆਂ ਨੇ ਸ਼ਿਕਾਇਤਕਰਤਾ ਨੂੰ ਧੋਖਾ ਦਿੱਤਾ ਕਿ ਉਹ ਕਾਲੋਨੀ ਵਿੱਚ 50 ਗਜ਼ ਦਾ ਘਰ ਵੇਚਣ ਵਿੱਚ ਮਦਦ ਕਰੇਗੀ। ਦੋਸ਼ੀ ਨੇ ਘਰ 13,30,000 ਰੁਪਏ ਵਿੱਚ ਵੇਚਣ ਦਾ ਵਾਅਦਾ ਕੀਤਾ ਅਤੇ 91,000 ਰੁਪਏ ਨਕਦ ਲਏ ਪਰ ਰਜਿਸਟਰੀ ਨਹੀਂ ਕਰਵਾਈ। ਇਸ ਦੇ ਨਾਲ ਹੀ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8