ਘਰੋਂ ਗਹਿਣੇ ਚੁੱਕ ਕੇ ਰਫੂਚੱਕਰ ਹੋਈ ਔਰਤ, CCTV ''ਚ ਕੈਦ ਹੋਈਆਂ ਤਸਵੀਰਾਂ
Thursday, Jul 07, 2022 - 12:54 AM (IST)
ਮਾਨਸਾ (ਅਮਰਜੀਤ ਚਾਹਲ) : ਮਾਨਸਾ ਜ਼ਿਲ੍ਹੇ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲਾ ਬਰੇਟਾ ਕਸਬੇ ਦਾ ਹੈ, ਜਿੱਥੇ ਇਕ ਔਰਤ ਦਿਨ-ਦਿਹਾੜੇ ਇਕ ਘਰ 'ਚ ਦਾਖਲ ਹੋ ਕੇ ਸੋਨੇ-ਚਾਂਦੀ ਦੇ ਗਹਿਣੇ ਚੁੱਕ ਕੇ ਰਫੂਚੱਕਰ ਹੋ ਗਈ। ਪੀੜਤ ਪਰਿਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਇਹ ਔਰਤ ਪਹਿਲਾਂ ਉਨ੍ਹਾਂ ਦੇ ਸੈਲੂਨ 'ਚ ਆਉਂਦੀ-ਜਾਂਦੀ ਸੀ, ਜਿਸ ਕਰਕੇ ਉਸ ਨਾਲ ਉਨ੍ਹਾਂ ਦੀ ਪਛਾਣ ਹੋ ਗਈ ਤੇ ਅੱਜ ਘਰ ਆ ਕੇ ਮੌਕਾ ਦੇਖ ਕੇ ਉਨ੍ਹਾਂ ਦੇ ਘਰੋਂ ਅਲਮਾਰੀ ਦਾ ਲਾਕਰ ਖੋਲ੍ਹ ਕੇ ਕਰੀਬ 14 ਤੋਲੇ ਸੋਨੇ-ਚਾਂਦੀ ਦੇ ਗਹਿਣੇ ਅਤੇ ਕੀਮਤੀ ਸਾਮਾਨ ਚੁੱਕ ਕੇ ਫਰਾਰ ਹੋ ਗਈ।
ਉਨ੍ਹਾਂ ਕਿਹਾ ਕਿ ਚੋਰੀ ਕਰਨ ਵਾਲੀ ਔਰਤ ਦੀ ਵੀਡੀਓ ਵੀ ਗਲੀ 'ਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਸ਼ਾਲੂ ਰਾਣੀ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਆਪਣੀ ਸ਼ਿਕਾਇਤ ਥਾਣਾ ਬਰੇਟਾ ਵਿੱਚ ਦਰਜ ਕਰਵਾਈ ਹੈ ਤਾਂ ਕਿ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕਰਕੇ ਉਨ੍ਹਾਂ ਦੇ ਗਹਿਣੇ ਵਾਪਸ ਕਰਵਾਏ ਜਾਣ ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਗ੍ਰਿਫ਼ਤਾਰ (ਵੀਡੀਓ)
ਥਾਣਾ ਬਰੇਟਾ ਦੇ ਐੱਸ.ਐੱਚ.ਓ. ਪ੍ਰਵੀਨ ਸ਼ਰਮਾ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਇਕ ਔਰਤ ਉਨ੍ਹਾਂ ਦੇ ਘਰੋਂ 14 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਈ ਹੈ, ਜੋ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਖ਼ਬਰ ਇਹ ਵੀ : ਕੱਲ੍ਹ ਵਿਆਹ ਕਰਵਾਉਣਗੇ CM ਮਾਨ, ਉਥੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।