ਮਹਿਲਾ ਦੀ ਹੋਈ ਮੌਤ, ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਦਰਜਾ 4 ਕਰਮਚਾਰੀ ’ਤੇ ਲਗਾਇਆ ਦੋਸ਼
Sunday, Oct 23, 2022 - 01:54 PM (IST)
ਰੂਪਨਗਰ (ਕੈਲਾਸ਼)- ਜ਼ਿਲ੍ਹਾ ਹਸਪਤਾਲ ਦੇ ਇਕ ਦਰਜਾ 4 ਕਰਮਚਾਰੀ ਦੇ ਬੁਰੇ ਸਲੂਕ ਨਾਲ ਮਰੀਜ਼ ਨੂੰ ਸਦਮਾ ਲੱਗਣ ਅਤੇ ਸਦਮੇ ਕਾਰਨ ਮਰੀਜ਼ ਦੀ ਮੌਤ ਦਾ ਦੋਸ਼ ਉਸ ਦੇ ਪਰਿਵਾਰਕ ਮੈਂਬਰ ਦਰਜਾ 4 ਕਰਮਚਾਰੀ ਦੇ ਸਲੂਕ ’ਤੇ ਲਗਾਉਣ ਤਾਂ ਇਹ ਇਕ ਸ਼ਰਮਸਾਰ ਘਟਨਾ ਹੈ। ਚਾਹੇ ਦਰਜਾ 4 ਕਰਮਚਾਰੀ ਨੇ ਬਾਅਦ ’ਚ ਪਰਿਵਾਰਕ ਮੈਂਬਰਾਂ ਤੋਂ ਮੁਆਫ਼ੀ ਮੰਗ ਲਈ ਪਰ ਮ੍ਰਿਤਕ ਦੇ ਰਿਸ਼ਤੇਦਾਰ ਇਸ ਤੋਂ ਸੰਤੁਸ਼ਟ ਨਹੀਂ ਹੋਏ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਭਾਸ਼ ਚੰਦ ਪੁੱਤਰ ਬਿਆਸ ਦੇਵ ਨੇ ਦੱਸਿਆ ਕਿ 5 ਸਤੰਬਰ 2022 ਨੂੰ ਉਸ ਨੇ ਆਪਣੀ ਮਾਤਾ ਪੁਸ਼ਪਾ ਦੇਵੀ ਪਤਨੀ ਸਵ. ਬਿਆ ਦੇਵ ਨੂੰ ਰੂਪਨਗਰ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਵਾਰਡ ’ਚ ਭਰਤੀ ਕਰਵਾਇਆ ਸੀ ਅਤੇ ਰਾਤ ਲਗਭਗ 9.30 ਵਜੇ ਜਦ ਉਹ ਆਪਣੀ ਮਾਤਾ ਨੂੰ ਪਖਾਨੇ ਲਈ ਲੈ ਕੇ ਗਿਆ ਤਾਂ ਬਾਹਰ ਖੜ੍ਹੀ ਵ੍ਹੀਲਚੇਅਰ ਨੂੰ ਕੋਈ ਵਿਅਕਤੀ ਚੁੱਕ ਕੇ ਲੈ ਗਿਆ, ਜਿਸ ਨੂੰ ਲੱਭਣ ਦਾ ਯਤਨ ਕੀਤਾ ਗਿਆ ਪਰ ਵ੍ਹੀਲਚੇਅਰ ਨਹੀਂ ਮਿਲੀ।
ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੈਲੀਫ਼ੋਰਨੀਆ ਵਿਖੇ ਹਾਦਸੇ 'ਚ ਭੋਗਪੁਰ ਦੇ ਨੌਜਵਾਨ ਦੀ ਮੌਤ
ਉਸ ਨੇ ਐਮਰਜੈਂਸੀ ਵਾਰਡ ਦੇ ਡਾਕਟਰ ਅਤੇ ਸਿਕਿਓਰਿਟੀ ਗਾਰਡ ਨੂੰ ਬੇਨਤੀ ਕਰਨ ਤੋਂ ਬਾਅਦ ਵ੍ਹੀਲਚੇਅਰ ਲਈ ਅਤੇ ਉਸ ਨੂੰ ਲੈ ਕੇ ਉੱਪਰ ਆਪਣੀ ਮਾਤਾ ਦੇ ਕੋਲ ਪਖਾਨੇ ਵੱਲ ਜਾ ਰਿਹਾ ਸੀ ਤਾਂ ਪਹਿਲਾਂ ਗਾਇਬ ਹੋਈ ਵ੍ਹੀਲ ਚੇਅਰ ਨੂੰ ਲੈ ਕੇ ਹਸਪਤਾਲ ਦਾ ਇਕ ਦਰਜਾ 4 ਕਰਮਚਾਰੀ ਵਾਪਸ ਲੈ ਕੇ ਆ ਰਿਹਾ ਸੀ ਅਤੇ ਜੋ ਵ੍ਹੀਲ ਚੇਅਰ ਉਸ ਦੇ ਕੋਲ ਸੀ ਉਸ ਨੂੰ ਵੀ ਉਸ ਨੇ ਖੋਹ ਲਿਆ ਜਦਕਿ ਉਸ ਦੀ ਮਾਤਾ ਤੁਰਨ ਫਿਰਨ ’ਚ ਅਸਮਰਥ ਸੀ ਅਤੇ ਉਹ 1 ਘੰਟੇ ਤਕ ਪਖਾਨੇ ’ਚ ਹੀ ਬੈਠੀ ਰਹੀ । ਉਕਤ ਦਰਜਾ 4 ਕਰਮਚਾਰੀ ਵੱਲੋਂ ਵ੍ਹੀਲ ਚੇਅਰ ਖੋਹ ਲੈਣ ਤੋਂ ਬਾਅਦ ਉਹ ਆਪਣੀ ਮਾਤਾ ਨੂੰ ਗੋਦੀ ’ਚ ਚੁੱਕ ਕੇ ਬੈਡ ’ਤੇ ਲੈ ਗਿਆ ਅਤੇ ਉਸ ਦੀ ਮਾਤਾ ਅਤੇ ਉਸ ਨੂੰ ਗਹਿਰਾ ਸਦਮਾ ਲੱਗਿਆ। ਉਨ੍ਹਾਂ ਨੇ ਦੱਸਿਆ ਕਿ ਵਾਰਡ ’ਚ ਮਰੀਜ਼ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਦੂਜੇ ਦਿਨ ਆਪਣੀ ਮਾਤਾ ਨੂੰ ਇਕ ਨਿੱਜੀ ਹਸਪਤਾਲ ਮੋਹਾਲੀ ਲੈ ਗਏ ਜਿੱਥੋ ਉਨ੍ਹਾਂ ਨੂੰ ਚੰਡੀਗੜ੍ਹ ਸੈਕਟਰ 32 ’ਚ ਲਿਜਾਇਆ ਗਿਆ ਅਤੇ ਉੱਥੇ ਮਾਤਾ ਪੁਸ਼ਪਾ ਦੇਵੀ ਦੀ ਮੌਤ ਹੋ ਗਈ । ਉਨ੍ਹਾਂ ਨੇ ਸਬੰਧਤ ਦਰਜਾ 4 ਕਰਮਚਾਰੀ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਚਾਲਕ ਦੀ ਮੌਤ
ਪਰਿਵਾਰ ਨੂੰ ਜੇਕਰ ਬੁਰਾ ਲੱਗਾ ਹੈ ਤਾਂ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ : ਦਰਜਾ 4 ਕਰਮਚਾਰੀ
ਇਸ ਸਬੰਧੀ ਸੁਭਾਸ਼ ਚੰਦ ਨੇ ਦਰਜਾ 4 ਕਰਮਚਾਰੀ ਖ਼ਿਲਾਫ਼ ਜੋ ਸ਼ਿਕਾਇਤ ਸਿਵਲ ਸਰਜਨ ਨੂੰ ਦਿੱਤੀ ਸੀ ਉਸ ’ਤੇ ਐੱਸ. ਐੱਮ. ਓ. ਨੇ ਦੋਹਾਂ ਪੱਖਾਂ ਵਿਚ ਸਮਝੌਤਾ ਕਰਵਾਉਣ ਦਾ ਯਤਨ ਕੀਤਾ ਅਤੇ ਦਰਜਾ 4 ਕਰਮਚਾਰੀ ਨੇ ਸਮਝੌਤੇ ਦੇ ਅੰਤ ’ਚ ਲਿਖਿਆ ਕਿ ਜੇਕਰ ਉਸ ਦੇ ਸਲੂਕ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਕੋਈ ਗੁੱਸਾ ਲੱਗਾ ਤਾਂ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ ਪਰ ਮ੍ਰਿਤਕਾ ਦੇ ਰਿਸ਼ਤੇਦਾਰ ਦਰਜਾ 4 ਕਰਮਚਾਰੀ ਦੇ ਲਿਖਤ ਦਿੱਤੇ ਗਏ ਸਮਝੌਤੇ ਤੋਂ ਬਾਅਦ ਵੀ ਸਹਿਮਤ ਨਹੀਂ ਹੋਏ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਦਰਜਾ 4 ਕਰਮਚਾਰੀ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ