ਘਰੋਂ ਲਾਪਤਾ ਔਰਤ ਦੀ ਲਾਸ਼ ਬਰਾਮਦ
Monday, Aug 06, 2018 - 06:39 PM (IST)

ਨਿਹਾਲ ਸਿੰਘ ਵਾਲਾ (ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਨੰਗਲ ਵਿਖੇ ਬੀਤੇ ਦਿਨੀਂ ਘਰੋ ਲਾਪਤਾ ਹੋਈ ਔਰਤ ਦੀ ਲਾਸ਼ ਝੌਨੇ ਦੇ ਖੇਤਾ 'ਚੋਂ ਮਿਲੀ। ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਥਾਣਾ ਮੁਖੀ ਦਿਲਬਾਗ ਸਿੰਘ ਘਟਨਾਂ ਸਥਾਨ 'ਤੇ ਪਹੁਚੇ ਅਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।
ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਥਾਣਾ ਮੁਖੀ ਦਿਲਬਾਗ ਸਿੰਘ ਅਨੁਸਾਰ ਮ੍ਰਿਤਕ ਚਰਨਜੀਤ ਕੌਰ ਪਤਨੀ ਬਲਜਿੰਦਰ ਸਿੰਘ ਉਮਰ ਕਰੀਬ 50 ਸਾਲ ਜੋ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ ਜੋ ਕਿ ਕੱਲ 3 ਵਜੇ ਦੇ ਕਰੀਬ ਘਰੋਂ ਚਲੀ ਗਈ ਅਤੇ ਅੱਜ ਉਸਦੀ ਲਾਸ਼ ਝੋਨੇ ਦੇ ਖੇਤਾ ਵਿਚੋਂ ਬਰਾਮਦ ਕੀਤੀ ਗਈ।