ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ, ਪਤਨੀ ਨੇ ਕਤਲ ਕੀਤਾ ਪਤੀ ਦਾ

Monday, Jul 19, 2021 - 01:37 PM (IST)

ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ, ਪਤਨੀ ਨੇ ਕਤਲ ਕੀਤਾ ਪਤੀ ਦਾ

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਪਿੰਡ ਰਣ ਸਿੰਘ ਵਾਲਾ ਵਿਖੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਇੱਕ ਜਨਾਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ’ਤੇ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ’ਤੇ ਜਗਸੀਰ ਸਿੰਘ (55) ਉਰਫ਼ ਦੁੱਲਾ ਪੁੱਤਰ ਦਲੀਪ ਸਿੰਘ ਵਾਸੀ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸਦੇ ਭਰਾ ਬੇਅੰਤ ਸਿੰਘ ਵਾਸੀ ਪਿੰਡ ਰਣ ਸਿੰਘ ਦਾ ਆਪਣੀ ਪਤਨੀ ਸਰਬਜੀਤ ਕੌਰ ਨਾਲ ਅਕਸਰ ਕਲੇਸ਼ ਹੁੰਦਾ ਰਹਿੰਦਾ  ਸੀ। ਜਦੋਂ ਉਸਨੂੰ ਇਹ ਪਤਾ ਲੱਗਾ ਕਿ ਉਸਦੇ ਭਰਾ ਬੇਅੰਤ ਸਿੰਘ ਦੀ ਤਬੀਅਤ ਠੀਕ ਨਹੀਂ ਹੈ ਤਾਂ ਉਹ ਉਸਦਾ ਪਤਾ ਲੈਣ ਲਈ ਜਦ ਪਿੰਡ ਰਣ ਸਿੰਘ ਵਾਲਾ ਵਿਖੇ ਪੁੱਜਾ ਤਾਂ ਬੇਅੰਤ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸਦਾ ਸਰੀਰ ਆਕੜਿਆ ਪਿਆ ਸੀ।

ਇਹ ਵੀ ਪੜ੍ਹੋ : ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਕਿਹਾ ਮੇਰਾ ਸਫ਼ਰ ਅਜੇ ਸ਼ੁਰੂ ਹੋਇਆ

 

ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਬੇਅੰਤ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਲਾਡੀ ਸਿੰਘ ਵਾਸੀ ਪਿੰਡ ਵਾਂਦਰ ਜ਼ਿਲ੍ਹਾ ਮੋਗਾ ਨਾਲ ਨਾਜਾਇਜ ਸਬੰਧ ਸਨ ਅਤੇ ਬੇਅੰਤ ਸਿੰਘ ਅਕਸਰ ਆਪਣੀ ਪਤਨੀ ਨੂੰ ਵਰਜਦਾ ਰਹਿੰਦਾ ਸੀ ਜਿਸਦੀ ਰੰਜਿਸ਼ ’ਚ ਬੇਅੰਤ ਸਿੰਘ ਦੀ ਪਤਨੀ ਸਰਬਜੀਤ ਕੌਰ ਅਤੇ ਲਾਡੀ ਸਿੰਘ ਨੇ ਮਿਲ ਕੇ ਉਸਦੇ ਭਰਾ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਨ੍ਹਾਂ ਬਿਆਨਾਂ ’ਤੇ ਜ਼ਿਲ੍ਹੇ ਦੇ ਕਸਬੇ ਬਾਜਾਖਾਨਾ ਪੁਲਸ ਚੌਂਕੀ ਵਿਖੇ ਉਕਤ ਦੋਹਾਂ ਖ਼ਿਲਾਫ਼ ਅਧੀਨ ਧਾਰਾ 302/34 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸਦੀ ਤਫਤੀਸ਼ ਜਾਰੀ ਹੋਣ ਦੀ ਸੂਰਤ ਵਿੱਚ ਅਜੇ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਮੋਤੀਆਂ ਵਾਲੀ ਸਰਕਾਰ ਦਾ ਕੰਮ-ਕਾਜ ਮੁਕੰਮਲ ਤੌਰ ’ਤੇ ਠੱਪ : ਬੀਰ ਦਵਿੰਦਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News