ਸ਼ਰਾਬ ਦੇ ਨਸ਼ੇ 'ਚ ਪਤਨੀ ਦੇ ਢਿੱਡ 'ਚ ਮਾਰੀ ਲੱਤ, ਗੁੱਸੇ 'ਚ ਆ ਕੇ ਪਤਨੀ ਨੇ ਕਤਲ ਕੀਤਾ ਪਤੀ

Friday, Jul 15, 2022 - 04:05 PM (IST)

ਸ਼ਰਾਬ ਦੇ ਨਸ਼ੇ 'ਚ ਪਤਨੀ ਦੇ ਢਿੱਡ 'ਚ ਮਾਰੀ ਲੱਤ, ਗੁੱਸੇ 'ਚ ਆ ਕੇ ਪਤਨੀ ਨੇ ਕਤਲ ਕੀਤਾ ਪਤੀ

ਨਕੋਦਰ (ਪਾਲੀ)- ਸਦਰ ਪੁਲਸ ਨੇ ਬੀਤੇ ਦਿਨੀਂ ਪਿੰਡ ਜਮੀਤਗੜ੍ਹ ਖੋਸਾ ਵਿਖੇ ਪ੍ਰਵਾਸੀ ਮਜ਼ਦੂਰ ਦੀ ਸ਼ੱਕੀ ਹਾਲਾਤ 'ਚ ਹੋਏ ਕਤਲ ਦੀ ਗੁੱਥੀ 2 ਦਿਨਾਂ 'ਚ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਤੇਜ਼ਧਾਰ ਹਥਿਆਰ (ਦਾਤ) ਸਮੇਤ ਕਾਬੂ ਕਰਨ' ਚ ਸਫ਼ਲਤਾ ਹਾਸਲ ਕੀਤੀ ਹੈ।  ਡੀ. ਐੱਸ. ਪੀ. ਨਕੋਦਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਾਮ ਬਿਲਾਸ ਰਿਸ਼ੀ ਪੁੱਤਰ ਅਨਰੂਪ ਰਿਸ਼ੀ ਵਾਸੀ ਪਿੰਡ ਛਿੱਟ ਬਲੂਆ ਜਿਲ੍ਹਾ ਪੂਰਨੀਆ ਬਿਹਾਰ ਆਪਣੇ ਬੱਚਿਆ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਊਧਮ ਸਿੰਘ ਦੀ ਹਵੇਲੀ ਪਿੰਡ ਜਮੀਤਗੜ ਖੋਸੇ ਵਿਖੇ ਸਾਲੇ ਸੁਮਨ ਰਿਸ਼ੀ ਪਾਸ ਰਹਿੰਦਾ ਸੀ। ਬੀਤੀ 10 ਜੁਲਾਈ ਨੂੰ ਸ਼ੱਕੀ ਹਾਲਾਤ ਵਿਚ ਉਸ ਦਾ ਕਤਲ ਹੋ ਗਿਆ ਸੀ। ਮ੍ਰਿਤਕ ਦੇ ਸਾਂਢੂ ਵਿਨੋਦ ਰਿਸ਼ੀ ਪੁੱਤਰ ਮਹਾਨੰਦ ਰਿਸ਼ੀ ਦੇ ਬਿਆਨਾ 'ਤੇ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ: ਸਰਕਾਰੀ ਸੈਂਟਰਾਂ ’ਚ ਅੱਜ ਤੋਂ ਮੁਫ਼ਤ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ

ਸਦਰ ਥਾਣਾ ਮੁਖੀ ਐੱਸ. ਆਈ. ਬਿਸਮਨ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਬੀਤੀ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਰਾਮ ਬਿਲਾਸ਼ ਰਿਸ਼ੀ ਅਤੇ ਉਸ ਦੀ ਪਤਨੀ ਲੱਲੀਆ ਦੇਵੀ ਦੋਵੇਂ ਸ਼ਰਾਬ ਪੀ ਰਹੇ ਸਨ। ਸ਼ਰਾਬ ਦੇ ਨਸ਼ੇ ਵਿੱਚ ਲੱਲੀਆ ਦੇਵੀ ਦਾ ਆਪਣੇ ਪਤੀ ਮ੍ਰਿਤਕ ਰਾਮ ਬਿਲਾਸ਼ ਰਿਸ਼ੀ ਨਾਲ ਝਗੜਾ ਹੋ ਗਿਆ, ਜੋ ਨਾਲ ਰਹਿੰਦੇ ਪ੍ਰਵਾਸੀ ਮਜਦੂਰਾਂ ਨੇ ਇਨ੍ਹਾਂ ਨੂੰ ਛੁਡਾ ਦਿੱਤਾ। ਉਹ ਅਜੇ ਆਪਣੇ ਬਿਸਤਰਿਆਂ ਵੱਲ ਜਾ ਰਹੇ ਸਨ ਕਿ ਰਾਮ ਬਿਲਾਸ ਰਿਸ਼ੀ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਪਤਨੀ ਲੱਲੀਆ ਦੇਵੀ ਦੇ ਢਿੱਡ ਵਿੱਚ ਲੱਤ ਮਾਰੀ ਦਿੱਤੀ। ਲੱਲੀਆ ਦੇਵੀ ਨੇ ਅੱਗਿਓਂ ਸ਼ਰਾਬ ਦੇ ਨਸ਼ੇ ਵਿੱਚ ਨੇੜੇ ਪਏ ਸਾਗ ਕੱਟਣ ਵਾਲੇ ਦਾਤ ਦਾ ਵਾਰ ਪਿੱਛੋਂ ਆਪਣੇ ਪਤੀ ਦੇ ਸਿਰ ਵਿੱਚ ਕੀਤਾ, ਜੋ ਜ਼ਮੀਨ ਪਰ ਡਿੱਗ ਪਿਆ। ਇਹ ਹਾਦਸਾ ਮ੍ਰਿਤਕ ਰਾਮ ਬਿਲਾਸ ਰਿਸ਼ੀ ਦੇ ਸਾਲੇ ਅਤੇ ਦੋਸ਼ਣ ਲੱਲੀਆ ਦੇਵੀ ਦੇ ਭਰਾ ਸੁਮਨ ਰਿਸ਼ੀ ਨੇ ਆਪਣੇ ਅੱਖੀ ਵੇਖਿਆ। ਇਸ ਦੀ ਸੂਚਨਾ ਮੁਦਈ ਮੁਕੱਦਮਾ ਬਿਨੋਦ ਰਿਸ਼ੀ ਜੋ ਰਿਸ਼ਤੇਦਾਰੀ ਵਿੱਚ ਉਸ ਦਾ ਜੀਜਾ ਲੱਗਦਾ ਸੀ, ਨੂੰ ਦਿੱਤੀ।

ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਵਾਰਦਾਤ ਵਿਚ ਵਰਤੇ ਗਏ ਦਾਤ ਸਮੇਤ ਪਤਨੀ ਕਾਬੂ
ਉਕਤ ਪਰਵਾਸੀ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਸਦਰ ਥਾਣਾ ਮੁਖੀ ਬਿਸਮਨ ਸਿੰਘ, ਏ. ਐੱਸ. ਆਈ. ਜਨਕ ਰਾਜ ਸਿੰਘ ਨੇ ਸਮੇਤ ਪੁਲਸ ਪਾਰਟੀ ਗੁਪਤ ਸੂਚਨਾ ਦੇ ਆਧਾਰ 'ਤੇ ਊਧਮ ਸਿੰਘ ਦੀ ਹਵੇਲੀ ਪਿੰਡ ਜਮੀਤਗੜ ਖੋਸੇ ਤੋਂ ਮ੍ਰਿਤਕ ਦੀ ਪਤਨੀ ਲੱਲੀਆ ਦੇਵੀ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੇ ਗਏ ਤੇਜ਼ਧਰ ਹਥਿਆਰ ਦਾਤ ਸਮੇਤ ਕਾਬੂ ਕਰਕੇ 2 ਦਿਨਾਂ 'ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ। ਜਿਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਕਤਲ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। 

2 ਕੁੜੀਆਂ ਤੇ 1 ਸਾਲ ਦੇ ਮੁੰਡੇ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਮਾਂ ਜਾਵੇਗੀ ਜੇਲ੍ਹ 
ਸ਼ਰਾਬ ਦੇ ਨਸ਼ੇ ਵਿੱਚ ਪਤਨੀ ਵੱਲੋਂ ਦਾਤ ਮਾਰ ਪਤੀ ਨੂੰ ਕਤਲ ਕਰਨ ਦੇ ਮਾਮਲੇ 'ਚ ਸਦਰ ਪੁਲਸ ਨੇ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਜੋੜੇ ਦੀਆਂ 2 ਕੁੜੀਆਂ ਅਤੇ ਇਕ ਮੁੰਡਾ ਹੈ। ਕੁੜੀਆਂ ਦੀ ਉਮਰ 8 ਸਾਲ ਅਤੇ 6 ਸਾਲ ਜਦਕਿ ਇਕ ਸਾਲ ਦਾ ਹੈ। ਇਨ੍ਹਾਂ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਮਾਂ ਨੂੰ ਜੇਲ੍ਹ ਜਾਣਾ ਪਵੇਗਾ।
ਇਹ ਵੀ ਪੜ੍ਹੋ: ਰਾਜਪਾਲ ਨੂੰ ਮਿਲਿਆ ਅਕਾਲੀ ਦਲ ਦਾ ਵਫ਼ਦ, ਸੁਖਬੀਰ ਬਾਦਲ ਨੇ ਮੂਸੇਵਾਲਾ ਕਤਲ ਕੇਸ ’ਚ ਮੰਗੀ CBI ਜਾਂਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News