7 ਜਨਮਾਂ ਦਾ ਸਾਥ ਨਿਭਾਉਣ ਵਾਲਾ ਪਤੀ ਹੀ ਨਿਕਲਿਆ ਕਾਤਲ, ਜ਼ਹਿਰ ਦਾ ਟੀਕਾ ਲਗਾ ਕੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ
Thursday, Feb 16, 2023 - 05:27 PM (IST)
ਮੋਗਾ/ਸ਼ਾਹਕੋਟ (ਅਜ਼ਾਦ, ਗੋਪੀ ਰਾਊਕੇ)- ਮੋਗਾ ਸ਼ਹਿਰ ਦੇ ਪਹਾੜਾ ਚੌਂਕ ਨੇੜੇ ਬੀਤੇ ਦਿਨ ਆਪਣੀ ਪਤਨੀ ਮੋਨਿਕਾ ਸ਼ਰਮਾ ਦਾ ਕਤਲ ਕਰਕੇ ਭੱਜੇ ਕਥਿਤ ਦੋਸ਼ੀ ਰੋਹਿਤ ਸ਼ਰਮਾ ਨੂੰ ਜਿੱਥੇ ਥਾਣਾ ਸਿਟੀ ਸਾਉੂਥ ਦੀ ਪੁਲਸ ਨੇ ਮੁੱਖ ਅਫ਼ਸਰ ਅਮਨਦੀਪ ਕੰਬੋਜ਼ ਦੀ ਅਗਵਾਈ ਹੇਠ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਹਿਰਾਸਤ ਵਿਚ ਕਥਿਤ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਦਾ ਕਥਿਤ ਤੌਰ ’ਤੇ ਕਤਲ ਜ਼ਹਿਰੀਲੇ ਪਦਾਰਥ ਦਾ ਟੀਕਾ ਲਗਵਾ ਕੇ ਕੀਤਾ ਹੈ। ਇਸ ਮਾਮਲੇ ਸਬੰਧੀ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮੋਨਿਕਾ ਸ਼ਰਮਾ ਦੇ ਗੁਆਂਢੀਆਂ ਨੇ ਪਬਲਿਕ ਹੈਲਪ ਲਾਈਨ ’ਤੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਗੁਆਂਢ ਘਰ ਵਿਚੋਂ ਬਦਬੂ ਆ ਰਹੀ ਹੈ, ਜਿਸ ਮਗਰੋਂ ਥਾਣਾ ਸਿਟੀ ਸਾਊਥ ਦੀ ਪੁਲਸ ਨੇ ਜਦੋਂ ਚੈੱਕ ਕੀਤਾ ਤਾਂ ਵੇਖਿਆ ਕਿ ਇਕ ਔਰਤ ਦੀ ਲਾਸ਼ ਡਬਲ ਬੈੱਡ ’ਤੇ ਪਈ। ਉਨ੍ਹਾਂ ਦੱਸਿਆ ਕਿ ਮੋਨਿਕਾ ਦੇ ਪਿਤਾ ਪਰਮਿੰਦਰਪਾਲ ਨਿਵਾਸੀ ਸ਼ਾਹਕੋਟ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਕਿ ਮੋਨਿਕਾ ਦਾ ਪਤੀ ਰੋਹਿਤ ਸ਼ਰਮਾ ਕਥਿਤ ਤੌਰ ’ਤੇ ਉਨ੍ਹਾਂ ਦੀ ਕੁੜੀ ਦੀ ਕੁੱਟਮਾਰ ਕਰਦਾ ਸੀ ਅਤੇ ਉਸ ਨੇ ਹੀ ਮੋਨਿਕਾ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਿਖੇ ਮਸ਼ਹੂਰ ਗਹਿਣਿਆਂ ਦੀ ਦੁਕਾਨ 'ਤੇ DRI ਤੇ STF ਟੀਮ ਦਾ ਛਾਪਾ, ਮਚੀ ਹਫ਼ੜਾ-ਦਫ਼ੜੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਗਰੋਂ ਕੁਝ ਘੰਟਿਆਂ ਬਾਅਦ ਹੀ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਤਲ ਦਾ ਮਾਮਲਾ ਦਰਜ ਕਰਕੇ ਰੋਹਿਤ ਸ਼ਰਮਾ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਅਤੇ 2 ਦਿਨਾਂ ਰਿਮਾਂਡ ਪ੍ਰਾਪਤ ਹੋਇਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਸ ਨੇ ਅਜਿਹਾ ਕਿਉਂ ਕੀਤਾ। ਇਸ ਮੌਕੇ ਡੀ. ਐੱਸ. ਪੀ. ਗੁਰਸ਼ਰਨਜੀਤ ਸਿੰਘ, ਐੱਸ. ਐੱਚ. ਓ. ਅਮਨਦੀਪ ਕੰਬੋਜ਼ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਹਜ਼ਾਰਾਂ ਲੋਕਾਂ ਨੂੰ ਇਸ ਵਾਰ ਨਹੀਂ ਮਿਲੇਗੀ 2 ਰੁਪਏ ਵਾਲੀ ਕਣਕ, ਕਈ ਕਾਰਡਧਾਰਕਾਂ ਦੇ ਕੱਟੇ ਜਾਣਗੇ ਨਾਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।