ਪਤਨੀ ਨੇ ਪੇਕੇ ਵਾਲਿਆਂ ਨਾਲ ਮਿਲ ਕੇ ਪਤੀ ਦੀ ਕੀਤੀ ਕੁੱਟਮਾਰ

Thursday, Oct 31, 2024 - 10:07 AM (IST)

ਪਤਨੀ ਨੇ ਪੇਕੇ ਵਾਲਿਆਂ ਨਾਲ ਮਿਲ ਕੇ ਪਤੀ ਦੀ ਕੀਤੀ ਕੁੱਟਮਾਰ

ਅਬੋਹਰ (ਸੁਨੀਲ) : ਘਰੇਲੂ ਝਗੜੇ ਦੇ ਚੱਲਦਿਆਂ ਉਪ-ਮੰਡਲ ਦੇ ਪਿੰਡ ਦੌਲਤਪੁਰਾ ਵਾਸੀ ਅਤੇ ਖੂਈਆਂ ਸਰਵਰ ਦੇ ਸਰਕਾਰੀ ਸਕੂਲ ’ਚ ਕੰਮ ਕਰਦੇ ਸਕਿਓਰਿਟੀ ਗਾਰਡ ਦੀ ਉਸ ਦੀ ਪਤਨੀ ਨੇ ਆਪਣੇ ਪੇਕੇ ਵਾਲਿਆਂ ਨਾਲ ਮਿਲ ਕੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਲਾਜ ਅਧੀਨ ਜ਼ਖਮੀ ਸੁਰਿੰਦਰ ਕੁਮਾਰ ਪੁੱਤਰ ਸੋਹਣ ਲਾਲ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 13 ਸਾਲ ਪਹਿਲਾਂ ਪਿੰਡ ਘੱਲੂ ਦੀ ਕੁੜੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ।

ਜਿਨ੍ਹਾਂ ਦੀ ਉਮਰ ਕਰੀਬ 9 ਸਾਲ, 4 ਸਾਲ ਹੈ। ਹੁਣ ਉਸ ਦਾ ਆਪਣੀ ਪਤਨੀ ਨਾਲ ਕੁਝ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਹੈ। ਇਸ ਕਾਰਨ ਉਸ ਦੀ ਪਤਨੀ ਇਕ ਧੀ ਨਾਲ ਆਪਣੇ ਪੇਕੇ ਘਰ ਰਹਿੰਦੀ ਹੈ, ਜਦ ਕਿ ਉਸ ਦੀ ਵੱਡੀ ਧੀ ਉਸ ਦੇ ਨਾਲ ਰਹਿੰਦੀ ਹੈ ਅਤੇ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਦੀ ਹੈ। ਜਦੋਂ ਉਹ ਪਿੰਡ ਖੂਈਆਂ ਸਰਵਰ ਦੇ ਸਰਕਾਰੀ ਸਕੂਲ ’ਚ ਡਿਊਟੀ ’ਤੇ ਤਾਇਨਾਤ ਸੀ ਤਾਂ ਉਸ ਦੀ ਪਤਨੀ ਅਤੇ ਉਸ ਦੇ ਪੇਕੇ ਵਾਲੇ ਸਕੂਲ ’ਚ ਉਸ ਦੀ ਬੇਟੀ ਨੂੰ ਲੈਣ ਲਈ ਆਏ।

ਜਦੋਂ ਸਕੂਲ ਪ੍ਰਬੰਧਕਾਂ ਨੇ ਬੇਟੀ ਨੂੰ ਉਨ੍ਹਾਂ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਲੋਕ ਜ਼ਬਰਦਸਤੀ ਉਸ ਦੇ ਘਰ ਦਾਖਲ ਹੋ ਗਏ ਅਤੇ ਭੰਨਤੋੜ ਸ਼ੁਰੂ ਕਰ ਦਿੱਤੀ। ਜਦੋਂ ਗੁਆਂਢੀਆਂ ਵੱਲੋਂ ਸੂਚਨਾ ਮਿਲਣ ’ਤੇ ਉਹ ਘਰ ਪਹੁੰਚਿਆ ਤਾਂ ਉਕਤ ਲੋਕਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ।


author

Babita

Content Editor

Related News