ਔਲਾਦ ਨਾ ਹੋਣ ਤੋਂ ਪਰੇਸ਼ਾਨ ਪਤੀ ਨੇ ਕੁਹਾੜੀ ਮਾਰ ਕੀਤਾ ਪਤਨੀ ਦਾ ਕਤਲ

Tuesday, Oct 22, 2019 - 11:34 AM (IST)

ਔਲਾਦ ਨਾ ਹੋਣ ਤੋਂ ਪਰੇਸ਼ਾਨ ਪਤੀ ਨੇ ਕੁਹਾੜੀ ਮਾਰ ਕੀਤਾ ਪਤਨੀ ਦਾ ਕਤਲ

ਪੱਟੀ (ਪਾਠਕ, ਸੌਰਭ) - ਬੀਤੀ ਰਾਤ ਪੁਰਾਣਾ ਖੱਦਰ ਭੰਡਾਰ ਨੇੜੇ ਇਕ ਪਤੀ ਵਲੋਂ ਪਤਨੀ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ 'ਤੇ ਪੁਲਸ ਪਾਰਟੀ ਨਾਲ ਪੁੱਜੇ ਬਲਵਿੰਦਰ ਸਿੰਘ ਥਾਣਾ ਮੁਖੀ ਪੱਟੀ, ਦਿਲਬਾਗ ਸਿੰਘ ਏ. ਐੱਸ. ਆਈ. ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਥਾਣਾ ਪੱਟੀ ਨੂੰ ਮ੍ਰਿਤਕ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਸਦੀ ਕੁੜੀ ਕਿਰਨਜੀਤ ਕੌਰ ਦਾ ਵਿਆਹ 2011 'ਚ ਅਮਰਜੀਤ ਸਿੰਘ ਵਾਸੀ ਵਾਰਡ ਨੰ. 1 ਸੰਗਲ ਬਸਤੀ ਪੱਟੀ ਨਾਲ ਹੋਇਆ ਸੀ। ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ, ਜਿਸ ਕਾਰਨ ਉਸ ਦਾ ਪਤੀ ਉਸ ਦੀ ਕੁੱਟ-ਮਾਰ ਕਰਦਾ ਸੀ।

ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਅਮਰਜੀਤ ਨੂੰ ਆਪਣੀ ਪਤਨੀ ਦੇ ਚਾਲ–ਚਲਣ 'ਤੇ ਸ਼ੱਕ ਸੀ, ਜਿਸ ਕਰਕੇ ਅਕਸਰ ਉਨ੍ਹਾਂ 'ਚ ਲੜਾਈ ਹੁੰਦੀ ਰਹਿੰਦੀ ਸੀ। ਬੀਤੀ ਰਾਤ ਵੀ ਇਨ੍ਹਾਂ 'ਚ ਲੜਾਈ ਹੋਈ ਤੇ ਕੁੱਟ-ਮਾਰ 'ਚ ਕਿਰਨਜੀਤ ਕੌਰ ਜ਼ਖਮੀ ਹੋ ਗਈ। ਜਦ ਮੁਹੱਲੇ ਵਾਲੇ ਕਿਰਨਜੀਤ ਨੂੰ ਹਸਪਤਾਲ ਲਿਜਾਉਣ ਲੱਗੇ ਤਾਂ ਅਮਰਜੀਤ ਇਹ ਕਹਿ ਕੇ ਆਪਣੀ ਪਤਨੀ ਨੂੰ ਲੈ ਗਿਆ ਕਿ ਮੈਂ ਉਸ ਦਾ ਇਲਾਜ ਕਰਵਾਵਾਂਗਾ।ਇਲਾਜ ਕਰਵਾਉਣ ਦੀ ਥਾਂ ਅਮਰਜੀਤ ਨੇ ਕਿਰਨਜੀਤ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ, ਜਿਸ ਦੀ ਲਾਸ਼ ਪੁਰਾਣੇ ਖੱਦਰ ਭੱਡਾਰ 'ਚੋਂ ਮਿਲੀ । ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਕਤਲ ਕਰਨ ਦੇ ਦੋਸ਼ 'ਚ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।


author

rajwinder kaur

Content Editor

Related News