ਪਤਨੀ ਤੋਂ ਦੁਖੀ ਪਤੀ ਨੇ ਹੱਥੀਂ ਗੱਲ ਲਾਈ ਮੌਤ, ਹੋਸ਼ ਤਾਂ ਉਦੋਂ ਉਡੇ ਜਦੋਂ ਪੜ੍ਹਿਆ ਸੁਸਾਈਡ ਨੋਟ
Wednesday, Apr 16, 2025 - 01:45 PM (IST)

ਜਲਾਲਾਬਾਦ (ਆਦਰਸ਼,ਜਤਿੰਦਰ) : ਥਾਣਾ ਵੈਰੋ ਕਾ ਅਧੀਨ ਪੈਂਦੇ ਪਿੰਡ ਡੋਗਰਾ ਵਾਲੀ ਬਸਤੀ (ਚੱਕ ਰੁੰਮ ਵਾਲਾ) ਵਿਖੇ ਇਕ ਨੌਜਵਾਨ ਨੇ ਆਪਣੀ ਪਤਨੀ ਸਮੇਤ ਉਸ ਦੇ ਪ੍ਰੇਮੀ ਅਤੇ ਭਰਾ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਮ੍ਰਿਤਕ ਪਾਸੋਂ ਇਕ ਮੋਬਾਈਲ, ਸੁਸਾਈਡ ਨੋਟ, ਆਧਾਰ ਕਾਰਡ ਅਤੇ ਛੋਟੀ ਡਾਇਰੀ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋ ਕਾ ਜਾਂਚ ਅਧਿਕਾਰੀ ਲਖਮੀਰ ਸਿੰਘ ਨੇ ਦੱਸਿਆ ਕਿ ਪਿੰਡ ਡੋਗਰਾ ਵਾਲੀ ਬਸਤੀ ਚੱਕ ਰੁੰਮ ਵਾਲਾ ਦੇ ਨੌਜਵਾਨ ਸੋਨੂੰ ਸਿੰਘ ਦੀ ਪਤਨੀ ਊਸ਼ਾ ਰਾਣੀ ਦੇ ਪਿੰਡ ਢਾਣੀ ਵਿਸਾਖਾ ਸਿੰਘ ਵਾਲਾ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ ਅਤੇ ਮ੍ਰਿਤਕ ਦੀ ਪਤਨੀ ਸਾਲ ਪਹਿਲਾਂ ਘਰ ਛੱਡ ਕੇ ਚੱਲੀ ਗਈ ਸੀ ਅਤੇ ਦੁਬਾਰਾ ਫਿਰ ਆਉਣ ਤੋਂ ਬਾਅਦ ਉਸ ਨਾਲ ਚੱਲੀ ਗਈ ਤਾਂ ਇਸ ਗੱਲ ਨੂੰ ਲੈ ਕੇ ਉਸਦਾ ਪ੍ਰੇਮੀ ਅਤੇ ਉਸਦਾ ਭਰਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਤੋਂ ਤੰਗ ਆ ਕੇ ਸੋਨੂੰ ਸਿੰਘ ਪੁੱਤਰ ਹਰਬੰਸ ਸਿੰਘ ਨੇ ਘਰ ਦੇ ਕਮਰੇ ਅੰਦਰ ਲੱਗੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ’ਚ ਉਸ ਨੇ ਪਤਨੀ ਸਣੇ 2 ਹੋਰ ਲੋਕਾਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਜਾਂਚ ਅਧਿਕਾਰੀ ਲਖਮੀਰ ਸਿੰਘ ਨੇ ਕਿਹਾ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ’ਤੇ ਪਤਨੀ ਊਸ਼ਾ ਰਾਣੀ, ਪ੍ਰੇਮੀ ਨਾਨਕ ਸਿੰਘ ਪੁੱਤਰ ਫੌਜਾ ਸਿੰਘ ਅਤੇ ਭਰਾ ਗੁਰਮੁਖ ਸਿੰਘ ਪੁੱਤ ਫੌਜਾ ਸਿੰਘ ਵਾਸੀਆਨ ਢਾਣੀ ਵਿਸਾਖਾ ਸਿੰਘ ਵਾਲੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।