ਖੇਡਦੇ ਸਮੇਂ ਲਾਪਤਾ ਹੋਈ ਬੱਚੀ, ਪੁਲਸ ਨੇ ਬਰਾਮਦ ਕਰਕੇ ਪਰਿਵਾਰ ਨੂੰ ਸੌਂਪੀ

06/07/2017 3:26:31 PM


ਲੁਧਿਆਣਾ—ਸਵੇਰੇ ਘਰ ਦੇ ਬਾਹਰ ਖੇਡਦੇ ਹੋਏ ਸ਼ੱਕੀ ਹਾਲਾਤ 'ਚ ਲਾਪਤਾ ਹੋਈ ਇਕ ਢਾਈ ਸਾਲ ਦੀ ਬੱਚੀ ਨੂੰ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਸ ਨੇ ਦੁਪਹਿਰ ਤੋਂ ਬਾਅਦ ਤਾਜਪੁਰ ਰੋਡ ਤੋਂ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਤਾਜਪੁਰ ਰੋਡ 'ਤੇ ਇੰਦਾਪੁਰੀ ਦੀ ਗਲੀ ਨੰਬਰ-5 'ਚ ਰਹਿਣ ਵਾਲੇ ਮਨੋਹਰ ਲਾਲ ਦੀ ਢਾਈ ਸਾਲ ਦੀ ਬੱਚੀ ਪ੍ਰੀਆ ਖੇਡਦੀ ਹੋਈ ਤਕਰੀਬਨ ਸਾਢੇ 10 ਵਜੇ ਲਾਪਤਾ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਕਾਰਵਾਈ ਕਰਦੇ ਹੋਏ ਤਾਜਪੁਰ ਰੋਡ 'ਤੇ ਲੱਗੀ ਇਕ ਛਬੀਲ ਦੇ ਨੇੜੇ ਲਾਵਾਰਸ ਘੁੰਮਦੀ ਬੱਚੀ ਨੂੰ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।


Related News