ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਪੁੱਤ ਦੀ ਹੋਈ ਮੌਤ

06/13/2024 4:13:36 PM

ਬਾਘਾਪੁਰਾਣਾ (ਅਜੇ ਅਗਰਵਾਲ, ਕਸ਼ਿਸ਼ ਸਿੰਗਲਾ) : ਬਾਘਾ ਪੁਰਾਣਾ ਸ਼ਹਿਰ ਵਿਚ ਬੀਤੀ ਰਾਤ ਮੋਗਾ ਰੋਡ 'ਤੇ ਭਿਆਨਕ ਹਾਦਸਾ ਵਾਪਰ ਗਿਆ। ਦਰਅਸਲ ਇਕ ਟਰੱਕ ਟੈਂਕਰ ਕੋਟਕਪੂਰਾ ਪਾਸੇ ਤੋਂ ਮੋਗਾ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਟਰੱਕ ਇਕ ਟ੍ਰੈਕਟਰ ਟਰਾਲੀ ਨੂੰ ਕਰਾਸ ਕਰ ਰਿਹਾ ਸੀ ਤਾਂ ਮੋਗਾ ਸਾਈਡ ਤੋਂ ਇਕ ਮੋਟਰਸਾਈਕਲ ਆ ਰਿਹਾ ਸੀ। ਜਗ੍ਹਾ ਨਾ ਹੋਣ ਕਰਕੇ ਟਰੱਕ ਦੀ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਟਰੱਕ ਟੈਂਕਰ ਬੇਕਾਬੂ ਹੋ ਕੇ ਮੋਟਰਸਾਈਕਲ ਨੂੰ ਘੜੀਸਦਾ ਹੋਇਆ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਦੇ ਸਾਹਮਣੇ ਜਾ ਲੱਗਾ ਅਤੇ ਬਿਜਲੀ  ਵਾਲੇ ਟਰਾਂਸਫਾਰਮਰ ਵਾਲੇ ਖੰਬੇ ਵਿਚ ਜਾ ਵੱਜਿਆ। 

ਹਾਦਸੇ ਵਿਚ ਮੋਟਰਸਾਈਕਲ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਜਦਕਿ ਮੋਟਰਸਾਈਕਲ 'ਤੇ ਦੋ ਵਿਅਕਤੀ ਸੰਦੀਪ ਕੁਮਾਰ ਬਾਘਾ ਪੁਰਾਣਾ ਅਤੇ ਸੁਖਵਿੰਦਰ ਸਿੰਘ ਵਾਸੀ ਕੋਟਲਾ ਰਾਏ ਕਾ ਸਵਾਰ ਸਨ। ਹਾਦਸੇ ਵਿਚ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਸੰਦੀਪ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕ ਸੰਦੀਪ ਕੁਮਾਰ ਦੀ ਉਮਰ 31 ਸਾਲ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਇਸ ਘਟਨਾ ਉੱਪਰ ਕਾਰਵਾਈ ਕਰਦਿਆਂ ਮਾਮਲਾ ਦਰਦ ਕਰਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। 


Gurminder Singh

Content Editor

Related News