6 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਸੜੀ-ਗਲੀ ਹਾਲਤ ਲਾਸ਼ ਬਰਾਮਦ

Monday, Jun 17, 2024 - 04:16 PM (IST)

6 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਸੜੀ-ਗਲੀ ਹਾਲਤ ਲਾਸ਼ ਬਰਾਮਦ

ਜੰਡਿਆਲਾਗੁਰੂ (ਸ਼ਰਮਾ)-ਮਹੱਲਾ ਸ਼ੇਖੂਪੁਰਾ ਨਿਵਾਸੀ ਹਰਪ੍ਰੀਤ ਸਿੰਘ ਦੀ ਲਾਸ਼ 6 ਦਿਨਾਂ ਬਾਅਦ ਸੜੀ-ਗਲੀ ਹਾਲਤ ’ਚ ਮਿਲੀ। ਮ੍ਰਿਤਕ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਮਾਂ ਮਨਜੀਤ ਕੌਰ ਪਤਨੀ ਦਲਬੀਰ ਸਿੰਘ ਨਿਵਾਸੀ ਸ਼ੇਖੂਪੁਰਾ ਮੁਹੱਲਾ ਨੇ ਜੰਡਿਆਲਾਗੁਰੂ ਥਾਣਾ ’ਚ ਲਿਖਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਲੜਕਾ 6 ਦਿਨਾਂ ਤੋਂ ਘਰੋਂ ਲਾਪਤਾ ਹੈ ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ

ਉਸ ਦੇ ਆਧਾਰ ’ਤੇ ਪੁਲਸ ਨੇ ਛਾਣਬੀਨ ਤਹਿਤ ਇਕ ਨੌਜਵਾਨ ਦੀਪੂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਲਾਸ਼ ਜੰਡਿਆਲਾਗੁਰੂ ਦੇ ਨਜ਼ਦੀਕ ਪਿੰਡ ਮੱਲੀਆਂ ਵਾਲੀ ਨਹਿਰ ਕੋਲ ਪਈ ਹੈ। bਥਾਣਾ ਜੰਡਿਆਲਾਗੁਰੂ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਤੁਰੰਤ ਆਪਣੇ ਪੁਲਸ ਕਰਮੀਆਂ ਨਾਲ ਮੌਕੇ ’ਤੇ ਜਾ ਕੇ ਹਰਪ੍ਰੀਤ ਸਿੰਘ ਦੀ ਸੜੀ-ਗਲੀ ਹਾਲਤ ’ਚ ਲਾਸ਼ ਬਰਾਮਦ ਕੀਤੀ। ਉਨ੍ਹਾਂ ਨੇ ਦੀਪੂ ਨਿਵਾਸੀ ਗਹਿਰੀ ਮੰਡੀ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਜੰਡਿਆਲਾਗੁਰੂ ’ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਧਿਆਨਯੋਗ ਹੈ ਕਿ ਹਰਪ੍ਰੀਤ ਸਿੰਘ ਦੀ ਲੜਾਈ 6 ਦਿਨ ਪਹਿਲਾਂ ਰਾਤ ਨੂੰ ਦਾਨਾ ਮੰਡੀ ਜੰਡਿਆਲਾ ’ਚ ਨਸ਼ੇ ਨੂੰ ਲੈ ਕੇ ਹੋਈ ਸੀ। ਝਗੜੇ ’ਚ ਉਸ ਦੀ ਉਸੇ ਦਿਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News