ਪ੍ਰੇਮਿਕਾ ਦੀ ਬੱਚੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ

06/12/2024 1:09:17 PM

ਚੰਡੀਗੜ੍ਹ (ਸੁਸ਼ੀਲ) : ਪ੍ਰੇਮਿਕਾ ਦੀ 5 ਸਾਲਾ ਬੱਚੀ ਨੂੰ ਅਗਵਾ ਕਰ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਸੈਕਟਰ-5 ਵਾਸੀ ਅੰਕਿਤ ਵਜੋਂ ਹੋਈ। ਮੁਲਜ਼ਮ ਪ੍ਰੇਮਿਕਾ ਨੂੰ ਬਿਆਨ ਬਦਲਾਉਣ ਲਈ ਸੈਕਟਰ-43 ਜ਼ਿਲ੍ਹਾ ਅਦਾਲਤ ਲੈ ਕੇ ਜਾ ਰਿਹਾ ਸੀ। ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਪ੍ਰੇਮਿਕਾ ਊਸ਼ਾ ਦੇ ਕਿਸੇ ਹੋਰ ਨਾਲ ਸਬੰਧ ਹਨ। ਇਸ ਲਈ ਬੱਚੀ ਨੂੰ ਅਗਵਾ ਕਰ ਕੇ ਮਾਰਨ ਦੀ ਧਮਕੀ ਦਿੱਤੀ ਸੀ।

ਮਲੋਆ ਥਾਣਾ ਪੁਲਸ ਮੁਲਜ਼ਮ ਨੂੰ ਬੁੱਧਵਾਰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰੇਗੀ। ਮਲੋਆ ਨਿਵਾਸੀ ਊਸ਼ਾ ਸੈਕਟਰ-35 ਦੀ ਕੰਪਨੀ ’ਚ ਨੌਕਰੀ ਕਰਦੀ ਹੈ। ਲਿਵ-ਇਨ-ਰਿਲੇਸ਼ਨ ਵਿਚ ਰਹਿਣ ਵਾਲੇ ਅੰਕਿਤ ਨੇ ਉਸ ਦੀ ਧੀ ਨੂੰ ਅਗਵਾ ਕਰਕੇ ਧਮਕੀ ਭਰਿਆ ਮੈਸੇਜ ਭੇਜਿਆ ਸੀ। ਸੈਕਟਰ-36 ਥਾਣਾ ਪੁਲਸ ਨੇ 2 ਘੰਟੇ ਅੰਦਰ ਬੱਚੀ ਨੂੰ ਸੈਕਟਰ-25 ਕਾਲੋਨੀ ਤੋਂ ਬਰਾਮਦ ਕਰ ਲਿਆ ਸੀ।


Babita

Content Editor

Related News